ਮਿਤੀ 24-11-2025, ਰੂਪਨਗਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲਾ ਵਿੱਚ ਸਰਕਾਰੀ ਕਾਲਜ ਰੋਪੜ ਨੇ ਓਵਰਆਲ ਥੀਏਟਰ ਦੀ ਟਰਾਫੀ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਗੋਲਡ ਮੈਡਲ ਅਤੇ ਸਿਲਵਰ ਮੈਡਲ ਹਾਸਲ ਕਰਨ ਵਾਲੇ ਵਿਦਿਆਰਥੀਆਂ ਬਿਨੈ ਕੁਮਾਰ, ਰਾਜਵਿੰਦਰ ਸੋਹਲ, ਕਰਨਰਾਜ, ਗੁਰਅਮਨਪ੍ਰੀਤ ਸਿੰਘ, ਸਿਮਰਜੋਤ ਸਿੰਘ, ਜੈਸਮੀਨ, ਗੋਪਿਕਾ, ਹਰਜੀਤ ਸਿੰਘ, ਤਰਨਪ੍ਰੀਤ, ਪਰਮਵੀਰ ਸਿੰਘ, ਅਦੀਤੀ ਸ਼ਰਮਾ, ਪ੍ਰਭਲੀਨ ਕੌਰ, ਕਵਿਸ਼ਾ ਅਤੇ ਕਲਚਰਲ ਕੋਆਰਡੀਨੇਟਰ ਡਾ. ਨਿਰਮਲ ਸਿੰਘ ਬਰਾੜ, ਕੋ-ਕੋਆਰਡੀਨੇਟਰ ਪ੍ਰੋ. ਅਰਵਿੰਦਰ ਕੌਰ, ਡਾ. ਜਤਿੰਦਰ ਕੁਮਾਰ, ਭਾਸ਼ਣ ਕਲਾ ਦੇ ਕਨਵੀਨਰ ਪ੍ਰੋ. ਸੰਗੀਤਾ ਮਦਾਨ, ਪਹਿਰਾਵਾ ਪ੍ਰਦਰਸ਼ਨੀ ਦੇ ਕਨਵੀਨਰ ਪ੍ਰੋ. ਰਵਨੀਤ ਕੌਰ ਨੂੰ ਵਧਾਈ ਦਿੱਤੀ।
ਕਲਚਰਲ ਕੋਆਰਡੀਨੇਟਰ ਡਾ. ਨਿਰਮਲ ਸਿੰਘ ਬਰਾੜ ਨੇ ਦੱਸਿਆ ਕਿ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲਾ ਵਿੱਚ ਕਾਲਜ ਨੇ 22 ਆਈਟਮਾਂ ਵਿੱਚ ਭਾਗ ਲਿਆ। ਕਾਲਜ ਨੇ ਸਕਿੱਟ ਅਤੇ ਰਵਾਇਤੀ ਪਹਿਰਾਵਾ ਪ੍ਰਦਰਸ਼ਨੀ ਵਿੱਚ ਪਹਿਲਾ, ਨੁੱਕੜ ਨਾਟਕ, ਭੰਡ ਅਤੇ ਭਾਸ਼ਣ ਕਲਾ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਕਲਾਕਾਰ ਵਿਦਿਆਰਥੀਆਂ ਨੇ ਡਾ. ਸੁਰਜੀਤ ਸਿੰਘ ਸੇਠੀ ਯਾਦਗਾਰੀ ਓਵਰਆਲ ਥੀਏਟਰ ਟਰਾਫੀ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
ਫੋਟੋ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਨਯੋਗ ਵਾਈਸ ਚਾਂਸਲਰ, ਡਾ. ਜਗਦੀਪ ਸਿੰਘ ਅਤੇ ਡਾਇਰੈਕਟਰ, ਯੁਵਕ ਭਲਾਈ ਵਿਭਾਗ, ਡਾ. ਭੀਮਇੰਦਰ ਸਿੰਘ ਤੋਂ ਓਵਰਆਲ ਥੀਏਟਰ ਦੀ ਟਰਾਫੀ ਹਾਸਲ ਕਰਦੇ ਹੋਏ ਕਾਲਜ ਪ੍ਰਬੰਧਕ ਅਤੇ ਕਲਾਕਾਰ ਵਿਦਿਆਰਥੀ।