5 ਅਕਤੂਬਰ,2025, ਰੂਪਨਗਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੌਮੀ ਸੇਵਾ ਯੋਜਨਾ ਵਿਭਾਗ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਐੱਨ.ਐੱਸ.ਐੱਸ.ਦੀਆਂ ਪੰਜ ਯੂਨਿਟਾਂ ਵਲੋਂ ਲਗਾਏ ਜਾ ਰਹੇ ਸੱਤ ਰੋਜ਼ਾ ਸਪੈਸ਼ਲ ਕੈਂਪ ਦਾ ਸੰਪੰਨ ਸਮਾਰੋਹ ਕਰਵਾਇਆ ਗਿਆ।ਸਮਾਰੋਹ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਵਲੰਟੀਅਰਾਂ ਵਲੋਂ ਕੀਤੇ ਸਮਾਜ ਸੇਵੀ ਕਾਰਜਾਂ, ਟੀਮ ਵਰਕ, ਅਨੁਸ਼ਾਸਨ ਵਿਚ ਰਹਿ ਕੇ ਕੈਂਪ ਲਗਾਉਣ ਦੀ ਸ਼ਲਾਘਾ ਕੀਤੀ ਅਤੇ ਪ੍ਰੋਗਰਾਮ ਅਫਸਰਾਂ ਨੂੰ ਵਧਾਈ ਦਿੱਤੀ।ਪ੍ਰੋ. ਕੁਲਦੀਪ ਕੌਰ ਨੇ ਸੱਤ ਰੋਜ਼ਾ ਕੈਂਪ ਦੀ ਰਿਪੋਰਟ ਪੇਸ਼ ਕੀਤੀ ਤੇ ਉਨ੍ਹਾਂ ਨੇ ਐੱਨ.ਐੱਸ.ਐੱਸ.ਦੀਆਂ ਪੰਜ ਯੂਨਿਟਾਂ ਦੇ ਵਲੰਟੀਅਰਜ਼ ਵਲੋਂ ਕੀਤੇ ਪ੍ਰੋਜੈਕਟ ਵਰਕ, ਸਵੱਛਤਾ ਅਭਿਆਨ, ਨਸ਼ੇ ਦੀ ਰੋਕਥਾਮ ਸਬੰਧੀ ਚੇਤਨਾ,ਜਾਗਰੂਕਤਾ ਸੈਮੀਨਾਰ ਅਤੇ ਗੋਦ ਲਏ ਪਿੰਡਾਂ ਵਿਚ ਕੀਤੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਵਲੰਟੀਅਰ ਸਿਮਰਨਜੋਤ ਕੌਰ ਨੇ ਕੈਂਪ ਸਬੰਧੀ ਆਪਣੇ ਅਨੁਭਵ ਸਾਂਝੇ ਕੀਤੇ।ਵਲੰਟੀਅਰ ਪ੍ਰਭਜੋਤ ਕੌਰ ਨੇ ਲੋਕ ਗੀਤ, ਦੀਪਸ਼ਿਖਾ ਨੇ ਕਵਿਤਾ ਅਤੇ ਸਿਮਰਨ ਨੇ ਖੂਬਸੂਰਤ ਗੀਤ ਪੇਸ਼ ਕੀਤਾ । ਪ੍ਰੋ.ਰਵਨੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਲਵਲੀਨ ਵਰਮਾ ਨੇ ਨਿਭਾਈ। ਇਨਾਮ ਵੰਡ ਸਮਾਰੋਹ ਦੌਰਾਨ ਸਮੂਹ ਵਲੰਟੀਅਰਜ਼ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪੰਜ ਯੂਨਿਟਾਂ ਵਿਚੋਂ ਬੈਸਟ ਵਲੰਟੀਅਰ ਲੜਕੀਆਂ(ਤ੍ਰਿਸ਼ਾ,ਦੀਪਸ਼ਿਖਾ,ਹਰਮਨ,ਪ੍ਰਭਜੋਤ ਕੌਰ,ਹਰਸ਼ਪ੍ਰੀਤ ਕੌਰ) ਅਤੇ ਬੈਸਟ ਵਲੰਟੀਅਰ ਲੜਕੇ(ਨਵਪ੍ਰੀਤ ਸਿੰਘ,ਨਵਨੀਤ ਸਿੰਘ, ਕੁਸ਼ਲ ਅਨੰਦ, ਅਨਿਕੇਤ,ਜਸ਼ਨਪ੍ਰੀਤ ਸਿੰਘ) ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਬੈਸਟ ਗਰੁੱਪ ਦਾ ਖਿਤਾਬ ਸ਼ਹੀਦ ਭਗਤ ਸਿੰਘ ਗਰੁੱਪ ਨੂੰ ਦਿੱਤਾ ਗਿਆ। ਨਰੋਏ ਸਮਾਜ ਸੇਵਾ ਦੀ ਸਿਰਜਣਾ ਦਾ ਸੁਨੇਹਾ ਅਤੇ ਵਲੰਟੀਅਰਜ਼ ਨੂੰ ਨਿਰਸੁਆਰਥ ਸੇਵਾ ਕਰਨ ਦੀ ਪ੍ਰੇਰਨਾ ਦਿੰਦਾ
ਇਹ ਕੈਂਪ ਸਮਾਪਤ ਹੋਇਆ।ਕੈਂਪ ਨੂੰ ਸਫਲ ਬਣਾਉਣ ਵਿਚ ਪ੍ਰੋਗਰਾਮ ਅਫਸਰ ਪ੍ਰੋ. ਜਗਜੀਤ ਸਿੰਘ, ਪ੍ਰੋ.ਚੰਦਰਗੁਪਤ ,ਪ੍ਰੋ. ਮਨਪ੍ਰੀਤ ਸਿੰਘ,ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਤਰਨਜੋਤ ਕੌਰ, ਪ੍ਰੋ. ਮਨਪ੍ਰੀਤ ਕੌਰ, ਡਾ. ਮਨਦੀਪ ਕੌਰ ਨੇ ਅਹਿਮ ਯੋਗਦਾਨ ਦਿੱਤਾ।ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਸਿੰਘ, ਕਾਲਜ ਕੌਂਸਲ ਮੈਂਬਰ ਪ੍ਰੋ. ਮੀਨਾ ਕੁਮਾਰੀ, ਕਲਚਰਲ ਕੋਆਰਡੀਨੇਟਰ ਡਾ.ਨਿਰਮਲ ਸਿੰਘ ਬਰਾੜ,ਕਾਲਜ ਬਰਸਰ ਡਾ. ਦਲਵਿੰਦਰ ਸਿੰਘ ਹਾਜ਼ਰ ਸਨ।
ਫੋਟੋ : ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦੇ ਸੰਪੰਨ ਸਮਾਰੋਹ ਦੀਆਂ ਝਲਕੀਆਂ।