15th September 2025
ਸਰਕਾਰੀ ਕਾਲਜ ਰੋਪੜ ਵਿੱਚ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਜੀ ਦੀ ਰਹਿਨੁਮਾਈ ਹੇਠ ਮਿਤੀ 01 ਤੋਂ 15 ਸਤੰਬਰ, 2025 ਨੂੰ ਪੰਜਾਬੀ ਯੂਨੀਵਰਸਟੀ ਪਟਿਆਲਾ ਅਤੇ ਏ.ਆਈ.ਸੀ.ਟੀ.ਈ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਕਾਲਜ ਦੇ ਐੱਚ.ਈ.ਆਈ.ਐੱਸ. (ਸੈਲਫ ਫਾਇਨਾਂਸ) ਵਿਭਾਗ ਦੁਆਰਾ ਸਵੱਛਤਾ ਪਖਵਾੜਾ ਦਿਵਸ ਮਨਾਇਆ ਗਿਆ। ਐਚ.ਈ.ਆਈ.ਐੱਸ. ਵਿਭਾਗ ਦੇ ਮੁਖੀ ਪ੍ਰੋ. ਜੁਪਿੰਦਰ ਕੌਰ ਨੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਸਿੰਘ, ਕਾਲਜ ਕੌਂਸਲ ਮੈਂਬਰ ਪ੍ਰੋ. ਮੀਨਾ ਕੁਮਾਰੀ ਅਤੇ ਵੱਖ-ਵੱਖ ਵਿਭਾਗਾਂ ਤੋਂ ਆਏ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਐੱਚ.ਈ.ਆਈ.ਐੱਸ. ਦੇ ਸਕੱਤਰ ਪ੍ਰੋ. ਸ਼ਮਿੰਦਰ ਕੌਰ ਦੁਆਰਾ ਵਾਤਾਵਰਣ ਦੀ ਮਹੱਤਤਾ ਬਾਰੇ ਵਿਸਥਾਰ ਪੁਰਵਕ ਚਾਨਣਾਂ ਪਾਇਆ। ਇਸ ਪ੍ਰੋਗਰਾਮ ਅਧੀਨ ਸਵੱਛਤਾ ਵਾਤਾਵਰਨ ਸਬੰਧੀ Short Essay on traditional environment friendly practices, E-poster making ਪ੍ਰਤੀਯੋਗਤਾ ਕਰਵਾਈ ਗਈ। ਇਸ ਪ੍ਰੋਗਰਾਮ ਵਿੱਚ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਸਿੰਘ ਨੇ ਵੱਖ-ਵੱਖ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਵਧੀਆ ਭਵਿੱਖ ਲਈ ਸਵੱਛਤਾ ਦੀ ਮਹੱਤਤਾ ਨੂੰ ਸਮਝਣ ਲਈ ਸੁਝਾਅ ਦਿੱਤੇ।
ਇਨ੍ਹਾਂ ਮੁਕਾਬਲਿਆਂ ਵਿੱਚ ਲਗਭਗ 300 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਸੋਨੀਆ ਸ਼ਰਮਾ, ਪ੍ਰੋ. ਮਨਦੀਪ ਕੌਰ (ਕੰਪਿਊਟਰ), ਪ੍ਰੋ. ਜਗਜੀਤ ਸਿੰਘ, ਪ੍ਰੋ. ਜਤਿੰਦਰ ਕੁਮਾਰ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਗੁਰਪ੍ਰੀਤ ਕੌਰ, ਡਾ. ਮਨਦੀਪ ਕੌਰ, ਪ੍ਰੋ. ਬਿਕਰਮ ਸਿੰਘ, ਪ੍ਰੋ. ਤਜਿੰਦਰ ਕੌਰ, ਪ੍ਰੋ. ਲੱਛਮੀ ਨੇ ਇਨ੍ਹਾਂ ਪ੍ਰਤੀਯੋਗਤਾਵਾਂ ਨੂੰ ਕਰਵਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ। ਇਨ੍ਹਾਂ ਪ੍ਰਤੀਯੋਗਤਾਵਾਂ ਵਿੱਚ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਕੇਟਾਂ ਨਾਲ ਸਨਮਾਨਿਤ ਕੀਤਾ ਗਿਆ ।