Events & College News
Select to listen
Back to All Events
Sep
30
2025

Students of GCR achieved significant accomplishments at the Jugaad Mela




ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀਆਂ ਨੇ ਜੁਗਾੜ ਮੇਲੇ ਵਿੱਚ ਕੀਤੀਆਂ ਅਹਿਮ ਪ੍ਰਾਪਤੀਆਂ

30th Sep.2025 ਰੂਪਨਗਰ -ਜੁਗਨੀ ਨੋਵ ਵਲੋਂ ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ ਵਿਖੇ ਕਰਵਾਏ ਗਏ ਜੁਗਾੜ ਮੇਲੇ ਵਿੱਚ ਸਰਕਾਰੀ ਕਾਲਜ ਰੋਪੜ ਦੀਆਂ ਤੇਰਾਂ ਟੀਮਾਂ ਨੇ ਭਾਗ ਲਿਆ। ਇਸ ਮੇਲੇ ਦਾ ਉਦੇਸ਼ ਗਰਾਸਰੂਟ ਨਵੀਨਤਾ ਦਾ ਪ੍ਰਚਾਰ ਕਰਨਾ ਸੀ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮੇਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ। ਪ੍ਰੋ ਅਰਵਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਸੀਮਤ ਸਾਧਨਾਂ ਨਾਲ ਅਸਲੀ ਜੀਵਨ ਦੀਆਂ ਸਮੱਸਿਆਂਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ।ਟੀਮ ਔਰਗੈਂਜੋ ਹੋਮ ਨੂੰ ਖੇਤੀ ਤਕਨੀਕ ਵਿਚ ਪਹਿਲਾ ਸਥਾਨ ਅਤੇ ਪੰਜ ਹਜ਼ਾਰ ਦਾ ਇਨਾਮ ਪ੍ਰਾਪਤ ਕੀਤਾ। ਹੈਂਪਰ ਹੱਬ ਟੀਮ ਨੇ ਉਦਮੀ ਵਿਕਰੀ ਵਿਚ ਦੂਸਰਾ ਸਥਾਨ ਅਤੇ ਤਿੰਨ ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਪ੍ਰੋ ਡਿੰਪਲ ਧੀਰ ਅਤੇ ਪ੍ਰੋ ਤਜਿੰਦਰ ਕੌਰ ਨੇ ਵਿਦਿਆਰਥੀਆਂ ਦੀ ਅਗਵਾਈ ਕੀਤੀ।

Event Gallery