Events & College News
Select to listen
Back to All Events
Aug
03
2023

Orientation program for students of entry courses




ਐਂਟਰੀ ਕੋਰਸਾਂ ਦੇ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਲੈਂਗਿਕ ਸੰਵੇਦਨਸ਼ੀਲਤਾ ਦੇ ਵਿਸ਼ੇ ਸਬੰਧੀ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

ਰੂਨਪਗਰ, ਮਿਤੀ 03-08-2023, ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਵਿੱਦਿਅਕ ਸੈਸ਼ਨ 2023-24 ਦੌਰਾਨ ਐਂਟਰੀ ਕੋਰਸਾਂ ਵਿੱਚ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਜਿਸਦਾ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਪ੍ਰੇਰਿਤ ਕਰਨ ਅਤੇ ਕਲਾਸਾਂ ਸਬੰਧੀ ਟਾਈਮ ਟੇਬਲ, ਘਰੇਲੂ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ, ਕਾਲਜ ਵੈਬਸਾਈਟ, ਖੇਡਾਂ, ਸਹਿ-ਵਿੱਦਿਅਕ ਗਤੀਵਿਧੀਆਂ, ਵਜੀਫਾ ਸਕੀਮਾਂ ਅਤੇ ਵਿਦਿਆਰਥੀਆਂ ਦੀ ਸਖ਼ਸ਼ੀਅਤ ਉਂਸਾਰੀ ਲਈ ਵੱਖ-ਵੱਖ ਕਾਰਜਸ਼ੀਲ ਕਲੱਬਾਂ ਸਬੰਧੀ ਜਾਣਕਾਰੀ ਦੇਣਾ ਸੀ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਹਨਾਂ ਨੇ ਲੈਂਗਿਕ ਸੰਵੇਦਨਸ਼ੀਲਤਾ (Gender Sensitization) ਦੇ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਔਰਤ ਅਤੇ ਮਰਦ ਜੀਵਨ ਦੇ ਦੋ ਪਹੀਏ ਹਨ। ਇਹਨਾਂ ਦੇ ਵਿਵਹਾਰ ਵਿੱਚ ਸੰਤੁਲਨ ਹੀ ਨਿਰੋਏ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਇਸ ਲਈ ਇੱਕ ਦੂਜੇ ਪ੍ਰਤੀ ਸਤਿਕਾਰ ਦੀ ਭਾਵਨਾਂ ਜਰੂਰੀ ਹੈ।

ਡਾ. ਸੁਖਜਿੰਦਰ ਕੌਰ ਨੇ ਬੀ.ਏ, ਪ੍ਰੋ. ਦੀਪੇਂਦਰ ਸਿੰਘ ਨੇ ਬੀ.ਐੱਸ.ਸੀ (ਮੈਡੀਕਲ/ਨਾਨ ਮੈਡੀਕਲ), ਪ੍ਰੋ. ਜੁਪਿੰਦਰ ਕੌਰ ਨੇ ਬੀ.ਸੀ.ਏ ਅਤੇ ਪ੍ਰੋ. ਲਵਲੀਨ ਵਰਮਾਂ ਨੇ ਬੀ.ਕਾਮ ਭਾਗ ਪਹਿਲਾ ਦੇ ਟਾਈਮ ਟੇਬਲ ਸਬੰਧੀ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਦੀ ਪ੍ਰੋਫੈਸਰ ਸਾਹਿਬਾਨ ਨਾਲ ਜਾਣ-ਪਛਾਣ ਕਰਵਾਈ। ਕਲਚਰਲ ਕੋਆਰਡੀਨੇਟਰ ਡਾ. ਹਰਜਸ ਕੌਰ ਨੇ ਖੇਤਰੀ ਯੁਵਕ ਅਤੇ ਲੋਕ ਮੇਲਾ, ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਭਾਗ ਲੈਣ ਸਬੰਧੀ ਵੱਖ-ਵੱਖ ਸਭਿਆਚਰਾਕ ਵੰਨਗੀਆਂ ਸਬੰਧੀ ਜਾਣਕਾਰੀ ਦਿੱਤੀ। ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ ਨੇ ਘਰੇਲੂ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ ਦੀ ਸਮਾਂ ਸਾਰਣੀ ਤੇ ਨਿਯਮਾਂ ਤੇ ਚਾਨਣਾ ਪਾਇਆ। ਪ੍ਰੋ. ਅਰਵਿੰਦਰ ਕੌਰ ਨੇ ਕਾਲਜ ਵੈਬਸਾਈਟ ਅਤੇ ਵੱਖ-ਵੱਖ ਐਡ-ਆੱਨ ਕੋਰਸਿਸ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਪ੍ਰੋ. ਰਵਨੀਤ ਕੌਰ ਨੇ ਐਨ.ਸੀ.ਸੀ ਵਿੱਚ ਦਾਖ਼ਲੇ ਸਬੰਧੀ ਜਾਣਕਾਰੀ ਦਿੱਤੀ। ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਡਾ. ਜਤਿੰਦਰ ਕੁਮਾਰ ਨੇ ਐਨ.ਐਸ.ਐਸ. ਦੇ ਵਲੰਟੀਅਰ ਬਣਨ ਲਈ ਪ੍ਰੇਰਿਤ ਕੀਤਾ ਅਤੇ ਅੰਗਦਾਨ ਦਿਵਸ ਦੇ ਸੰਦਰਭ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰੀਰ ਨੂੰ ਸਾੜਨ ਨਾਲ ਕੁੱਝ ਨਹੀਂ ਮਿਲਣਾ ਇਸ ਲਈ ਅੰਗਦਾਨ ਸਰਵੋਤਮ ਦਾਨ ਹੈ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ ਨੇ ਕੀਤਾ ਅਤੇ ਵੱਖ-ਵੱਖ ਵਜੀਫਾ ਸਕੀਮਾਂ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਵੀ ਦਿੱਤੀ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਮੂਹ ਸਟਾਫ ਨੇ ਅਹਿਮ ਰੋਲ ਅਦਾ ਕੀਤਾ।

ਫੋਟੋ : ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ, ਹਾਜ਼ਰ ਸਟਾਫ ਅਤੇ ਵਿਦਿਆਰਥੀ।

Event Gallery