ਸਰਕਾਰੀ ਕਾਲਜ ਰੋਪੜ ਵਿਖੇ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਲਾਇਬਰੇਰੀ ਪੁਸਤਕ ਅਧਿਅਨ ਅਧਾਰਤ ਰਿਵਿਊ ਪ੍ਰੋਗਰਾਮ ਕਰਵਾਇਆ ਗਿਆ| ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨਾ ਸੀ| ਇਸ ਦਾ ਵਿਸ਼ਾ ਕੁਲਵੰਤ ਸਿੰਘ ਵਿਰਕ ਦਾ ਜੀਵਨ ਅਤੇ ਸਾਹਿਤ ਨੂੰ ਦੇਣ ਸੀ| ਪ੍ਰਿੰਸੀਪਲ ਗਿੱਲ ਨੇ ਸਾਹਿਤ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਪੁਸਤਕਾਂ ਹੀ ਸਾਡਾ ਸੱਚਾ ਮਿੱਤਰ ਹਨ| ਮੁਖੀ ਪੰਜਾਬੀ ਵਿਭਾਗ ਡਾਕਟਰ ਸੁਖਜਿੰਦਰ ਕੌਰ ਨੇ ਵਿਰਕ ਦੇ ਜੀਵਨ ਬਾਰੇ ਦੱਸਦਿਆਂ ਸਾਹਿਤ ਨਾਲ ਜੁੜਨ ਦੇ ਨੁਕਤੇ ਦੱਸੇ| ਡਾਕਟਰ ਨਰਿੰਦਰ ਕੌਰ ਨੇ ਕੁਲਵੰਤ ਸਿੰਘ ਵਿਰਕ ਦੇ ਕਹਾਣੀ ਸੰਸਾਰ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ| ਇਸ ਮੌਕੇ ਡਾਕਟਰ ਜਗਜੀਵਨ ਸਿੰਘ ਨੇ ਵਿਰਕ ਦੀਆਂ ਕਹਾਣੀਆਂ ਬਾਰੇ ਦੱਸਿਆ ਕਿ ਵਿਰਕ ਦੀਆਂ ਕਹਾਣੀਆਂ ਅਜੋਕੇ ਸਮੇਂ ਵਿੱਚ ਵੀ ਪੂਰੀਆਂ ਪ੍ਰਸੰਗਕ ਹਨ| ਮੰਚ ਸੰਚਾਲਨ ਡਾਕਟਰ ਜਤਿੰਦਰ ਕੁਮਾਰ ਨੇ ਕੀਤਾ| ਪ੍ਰੋਫੈਸਰ ਉਪਦੇਸ਼ਦੀਪ ਦੀਪ ਕੌਰ ਨੇ ਧੰਨਵਾਦੀ ਸ਼ਬਦ ਕਹੇ| ਇਸ ਮੌਕੇ ਵੱਡੀ ਗਿਣਤੀ ਵਿੱਚ| ਸਾਹਿਤ ਦੇ ਵਿਦਿਆਰਥੀ ਅਤੇ ਸਟਾਫ ਮੈਂਬਰ ਸ਼ਾਮਿਲ ਸਨ।|