Events & College News
Select to listen
Back to All Events
Oct
02
2023

Ceremony dedicated to the sweet memory of Bhai Ghanhaiya Ji




ਭਾਈ ਘਨ੍ਹਈਆ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਮਾਰੋਹ

ਭਾਈ ਘਨ੍ਹਈਆ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਮਾਰੋਹ ਸਰਕਾਰੀ ਕਾਲਜ ਰੋਪੜ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਕਾਵਿ ਉਚਾਰਨ ਵਿੱਚ ਕੀਤਾ ਪਹਿਲਾ ਸਥਾਨ ਹਾਸਲ

ਪੰਜਾਬ ਸਟੇਟ ਰੈੱਡ ਕਰਾਸ ਵੱਲੋਂ ਮਿਤੀ 20, 21 ਸਤੰਬਰ, 2023 ਨੂੰ ਭਾਈ ਘਨ੍ਹਈਆ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਪ੍ਰੋਗਰਾਮ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਆਗਿਆ ਅਤੇ ਰਹਿਨੁਮਾਈ ਹੇਠ 8 ਵਿਦਿਆਰਥੀਆਂ ਅਤੇ 3 ਰੈੱਡ ਕਰਾਸ ਯੁਨਿਟ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਕਾਲਜ ਰੈੱਡ ਕਰਾਸ ਯੁਨਿਟ ਦੇ ਕਨਵੀਨਰ ਪ੍ਰੋ. ਉਪਦੇਸ਼ਦੀਪ ਕੌਰ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਸ ਰਾਜ ਪੱਧਰੀ ਮੁਕਾਬਲਿਆਂ ਵਿੱਚ ਕਾਲਜ ਦੀ ਵਿਦਿਆਰਥਣ ਸਿਮਰਨਜੀਤ ਕੌਰ, ਬੀ.ਏ. ਭਾਗ ਤੀਜਾ ਨੇ ਕਾਵਿ ਉਚਾਰਨ ਵਿੱਚ ਪਹਿਲਾ ਸਥਾਨ, ਲੋਕ ਗੀਤ ਮੁਕਾਬਲੇ ਵਿੱਚ ਬੀ.ਏ. ਭਾਗ ਪਹਿਲਾ ਦਾ ਭਾਵਨਾਂ ਨੇ ਦੂਸਰਾ ਸਥਾਨ, ਵੰਦਨਾ ਕੁਮਾਰੀ, ਬੀ.ਕਾਮ. ਭਾਗ ਤੀਜਾ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਟੀਨਾ ਅਤੇ ਉਸਦੀ ਸਾਥਣਾਂ ਨੇ ਮੁੱਢਲੀ ਸਹਾਇਤਾ ਦੇ ਕੇ ਕਿਸੇ ਹਾਦਸਾ ਗ੍ਰਸਤ ਇਨਸਾਨ ਨੂੰ ਕਿਵੇ ਬਚਾਇਆ ਜਾ ਸਕਦਾ ਹੈ ਦੇ ਆਧਾਰ ਤੇ ਸਕਿੱਟ ਪੇਸ਼ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਹਨਾਂ ਵਿਦਿਆਰਥੀਆਂ ਦੇ ਨਾਲ ਗਏ ਪ੍ਰੋ. ਰਾਜਿੰਦਰ ਕੌਰ ਤੇ ਪ੍ਰੋ. ਕੀਰਤੀ ਭਾਗੀਰਥ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ। ਇਨਾਮ ਜੇਤੂ ਵਿਦਿਆਰਥੀਆਂ ਨੂੰ ਸਾਬਕਾ ਆਈ.ਏ.ਐੱਸ. ਸ. ਸ਼ਿਵਦੁਲਾਰ ਸਿੰਘ ਢਿੱਲੋਂ, ਸੈਕਟਰੀ ਰੈੱਡ ਕਰਾਸ ਸੁਸਾਇਟੀ ਵੱਲੋਂ ਇਨਾਮ ਦੇ ਕੇ ਸਨਮਾਨਤ ਕੀਤਾ ਅਤੇ ਹੋਰ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

Event Gallery