ਸਰਕਾਰੀ ਕਾਲਜ ਰੋਪੜ ਵਿਖੇ ਭਾਰਤ ਸਰਕਾਰ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਈ ਆਈ ਸੀ ਸੈੱਲ ਵੱਲੋਂ ਆਈ ਪੀ ਆਰ ਕਮੇਟੀ ਦਾ ਇੱਕ ਵਿਸ਼ੇਸ਼ ਸੈਮੀਨਾਰ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਜੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਸ੍ਰੀ ਸੌਰਵ ਅਰੋੜਾ ਮੁਖੀ ਬੌਧਿਕ ਸੰਪਤੀ ਅਤੇ ਤਕਨੀਕੀ ਟਰਾਂਸਫਰ ਵਿਭਾਗ ਆਈ ਆਈ ਟੀ ਰੋਪੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ.ਉਪਦੇਸਦੀਪ ਕੌਰ (ਕਨਵੀਨਰ ਆਈ ਪੀ ਆਰ) ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਹਿਕੇ ਕੀਤੀ ਅਤੇ ਮੁੱਖ ਬੁਲਾਰੇ ਸ੍ਰੀ ਸੌਰਵ ਅਰੋੜਾ ਦੇ ਆਈ ਪੀ ਅਤੇ ਟੀ ਟੀ ਦੇ ਖੇਤਰ ਵਿੱਚ ਦਿੱਤੇ ਵੱਡਮੁੱਲੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ।
ਮੁੱਖ ਬੁਲਾਰੇ ਸ੍ਰੀ ਅਰੋੜਾ ਨੇ ਟੈਕਨੋਲੋਜੀ ਰਿਸਰਚ ਨੂੰ ਮਾਰਕੀਟ ਤੱਕ ਪਹੁੰਚਾਉਣ ਦਾ ਕੰਮ ਕਿਵੇਂ ਕੀਤਾ ਜਾਵੇ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰਸ਼ਨੋਤਰੀ ਵਿਧੀ ਨਾਲ ਬੌਧਿਕ ਸੰਪਤੀ ਅਧਿਕਾਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਨਵੇਂ ਉਦੱਮੀਆਂ ਨੂੰ ਨਵੇਂ ਵਿਚਾਰਾਂ ਨਾਲ ਮੰਡੀ ਵਿੱਚ ਉਤਰਨਾ ਪਵੇਗਾ। ਉਨ੍ਹਾਂ ਨੇ ਪਾਣੀ ਅਤੇ ਖੇਤੀਬਾੜੀ ਨਾਲ ਸਬੰਧਤ ਕਈ ਤਕਨੀਕਾਂ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਨੇ ਉਨ੍ਹਾਂ ਦੇ ਵਿਚਾਰਾਂ ਦੀ ਪ੍ਰੌੜਤਾ ਕਰਦੇ ਹੋਏ ਵਿਦਿਆਰਥੀਆਂ ਨੂੰ ਕੁਝ ਨਵਾਂ ਸਿਰਜਣ, ਸੰਘਰਸ਼ ਤੋਂ ਨਾ ਡਰਨ ਦੀ ਗੱਲ ਕਰਦੇ ਆਪਣੀ ਮੰਜ਼ਿਲ ਮਿੱਥਣ ਲਈ ਪ੍ਰੇਰਿਤ ਕੀਤਾ।ਆਈ.ਪੀ.ਆਰ ਕਮੇਟੀ ਦੇ ਮੈਂਬਰ ਡਾ.ਅਨੂ ਸ਼ਰਮਾ,ਪ੍ਰੋ ਬਲਜਿੰਦਰ ਕੌਰ,ਡਾ.ਕੀਰਤੀ ਭਾਗੀਰਥ,ਪ੍ਰੋ ਕੁਲਵਿੰਦਰ ਕੌਰ,ਪ੍ਰੋ ਗੁਰਪ੍ਰੀਤ ਕੌਰ ਨੇ ਆਪਣੀਆਂ ਡਿਊਟੀਆਂ ਨੂੰ ਬਾਖੂਬੀ ਨਿਭਾਉਂਦੇ ਪ੍ਰੋਗਰਾਮ ਨੂੰ ਸਫਲ ਬਣਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਆਈ ਆਈ ਸੀ ਸੈੱਲ ਦੇ ਕਨਵੀਨਰ ਪ੍ਰੋ ਅਰਵਿੰਦਰ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ ਅਤੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਕੀਤੀ।ਪ੍ਰੋ ਮੀਨਾ ਕੁਮਾਰੀ (ਰਜਿਸਟਰਾਰ)ਡਾ.ਨਿਰਮਲ ਸਿੰਘ ਬਰਾੜ ਪ੍ਰੋ ਹਰਦੀਪ ਕੌਰ,ਪ੍ਰੋ ਮਨਪ੍ਰੀਤ ਕੌਰ, ਵੱਖ ਵੱਖ ਵਿਭਾਗਾਂ ਦੇ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।