Events & College News
Select to listen
Back to All Events
Feb
14
2026

21 volunteers of GCR participated in the hiking-trekking camp




ਸਰਕਾਰੀ ਕਾਲਜ ਰੋਪੜ ਦੇ 21 ਵਲੰਟੀਅਰਾਂ ਨੇ ਹਾਈਕਿੰਗ–ਟਰੈਕਿੰਗ ਕੈਂਪ ਵਿੱਚ ਭਾਗ ਲਿਆ

ਮਿਤੀ:- 14 ਫਰਵਰੀ, 2026

ਰੂਪਨਗਰ

ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ, ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਰੈੱਡ ਰਿਬਨ ਕਲੱਬ ਸਰਕਾਰੀ ਕਾਲਜ ਰੋਪੜ ਦੇ 21 ਵਲੰਟੀਅਰਾਂ ਨੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਪੰਜ ਰੋਜ਼ਾ ਹਾਈਕਿੰਗ–ਟਰੈਕਿੰਗ ਕੈਂਪ ਵਿੱਚ ਭਾਗ ਲਿਆ। ਇਹ ਕੈਂਪ ਪਾਲਨਪੁਰ (ਮੋਹਾਲੀ) ਵਿਖੇ ਕੁੜੀਆਂ ਅਤੇ ਮਿਰਜ਼ਾਪੁਰ (ਮੋਹਾਲੀ) ਵਿਖੇ ਮੁੰਡਿਆਂ ਲਈ ਆਯੋਜਿਤ ਕੀਤਾ ਗਿਆ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸਹਾਰਣਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਵਲੰਟੀਅਰਾਂ ਵਿੱਚ ਨੇਤ੍ਰਿਤਵ, ਸਹਿਯੋਗ, ਸਹਿਨਸ਼ੀਲਤਾ ਅਤੇ ਟੀਮ ਵਰਕ ਵਰਗੇ ਗੁਣਾਂ ਦਾ ਵਿਕਾਸ ਕਰਦੇ ਹਨ ਅਤੇ ਉਨ੍ਹਾਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ।

ਕੈਂਪ ਇੰਚਾਰਜ ਡਾ. ਕੀਰਤੀ ਭਾਗੀਰਥ ਨੇ ਦੱਸਿਆ ਕਿ ਕੈਂਪ ਦੌਰਾਨ ਫਿਜ਼ੀਕਲ ਐਕਟੀਵਿਟੀਆਂ, ਸ਼ਿਵਾਲਿਕ ਖੇਤਰ ਵਿੱਚ ਟਰੈਕਿੰਗ, ਸਿਸਵਾਂ ਡੈਮ ਦੇ ਦੌਰਾ ਅਤੇ ਗਰੁੱਪ ਗੇਮਾਂ ਕਰਵਾਈਆਂ ਗਈਆਂ, ਜਿਸ ਨਾਲ ਵਿਦਿਆਰਥੀਆਂ ਵਿੱਚ ਟੀਮ ਵਰਕ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਦਾ ਵਿਕਾਸ ਹੋਇਆ।

ਇਸ ਮੌਕੇ ਕਲਚਰਲ ਕੋਆਰਡੀਨੇਟਰ ਡਾ. ਨਿਰਮਲ ਸਿੰਘ ਬਰਾੜ, ਸਕੱਤਰ ਐਚ. ਈ. ਆਈ. ਐਸ ਪ੍ਰੋ. ਸ਼ਮਿੰਦਰ ਕੌਰ, ਰੈਡ ਰਿਬਨ ਦੇ ਕਨਵੀਨਰ ਡਾ. ਅਨੂ ਸ਼ਰਮਾ, ਪ੍ਰੋ.ਗੁਰਪ੍ਰੀਤ ਕੌਰ ਅਤੇ ਪ੍ਰੋ. ਜਗਜੀਤ ਸਿੰਘ ਹਾਜ਼ਰ ਸਨ l

Event Gallery