Events & College News
Select to listen
Back to All Events
Mar
16
2026

2026-03-16 The 74th annual sports event began with great pomp and show




ਸਰਕਾਰੀ ਕਾਲਜ ਰੋਪੜ ਦਾ 74ਵਾਂ ਸਾਲਾਨਾ ਖੇਡ ਸਮਾਰੋਹ ਸ਼ਾਨੋ ਸ਼ੋਕਤ ਨਾਲ ਸ਼ੁਰੂ

ਰੂਪਨਗਰ, ਮਿਤੀ 16-03-2025, ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਸ. ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਧੀਨ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਅਤੇ ਡਾ. ਹਰਮਨਦੀਪ ਕੌਰ ਦੀ ਅਗਵਾਈ ਹੇਠ 74ਵਾਂ ਸਾਲਾਨਾ ਖੇਡ ਸਮਾਰੋਹ ਸ਼ਾਨੋ ਸ਼ੋਕਤ ਨਾਲ ਸ਼ੁਰੂ ਹੋਇਆ। ਜਿਸਦਾ ਉਦਘਾਟਨ ਸ਼੍ਰੀ ਜਗਜੀਵਨ ਸਿੰਘ, ਜਿਲ੍ਹਾ ਖੇਡ ਅਫ਼ਸਰ, ਰੂਪਨਗਰ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਕੀਤਾ। ਉਹਨਾਂ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੇਡ ਮੈਦਾਨਾਂ ਵਿੱਚ ਆਉਣ ਅਤੇ ਖੇਡਾਂ ਵਿੱਚ ਉੱਚੀਆਂ ਪ੍ਰਾਪਤੀਆਂ ਕਰਕੇ ਇਲਾਕੇ ਦਾ ਨਾਮ ਉੱਚਾ ਕਰਨ । ਉਹਨਾਂ ਨੇ ਕਿਹਾ ਕਿ ਉਹ ਖਿਡਾਰੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ। ਖੇਡ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਸੰਤ ਬਾਬਾ ਅਵਤਾਰ ਸਿੰਘ ਜੀ, ਗੁਰਦੁਆਰਾ ਹੈੱਡ ਦਰਬਾਰ, ਕੋਟ ਪੁਰਾਣ ਨੇ ਕਿਹਾ ਕਿ ਖੇਡਾਂ ਮਨੋਰੰਜਨ, ਅਨੁਸਾਸ਼ਨ, ਸਹਿਨਸ਼ੀਲਤਾ, ਭਾਈਚਾਰਕ ਸਾਂਝ ਦੀਆਂ ਪ੍ਰਤੀਕ ਹੋਣ ਦੇ ਨਾਲ – ਨਾਲ ਰੋਜ਼ਗਾਰ ਦਾ ਮੌਕਾ ਵੀ ਪ੍ਰਦਾਨ ਕਰਦੀਆਂ ਹਨ। ਉਹਨਾਂ ਨੇ ਕਿਹਾ ਕਿ ਖਿਡਾਰੀਆਂ ਵਿੱਚ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ ਸਗੋਂ ਉਹਨਾਂ ਵਿੱਚ ਅੱਗੇ ਵਧਣ ਦਾ ਜਜ਼ਬਾ ਹੋਣਾ ਚਾਹੀਦਾ ਹੈ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਆਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਕਿਹਾ।

ਰਾਸ਼ਟਰੀ ਖਿਡਾਰੀ ਸੂਰਿਆ ਨੇ ਕਾਲਜ ਦਾ ਝੰਡਾ ਲੈ ਕੇ ਮਾਰਚ ਪਾਸਟ ਦੀ ਅਗਵਾਈ ਕੀਤੀ। ਜਿਸ ਵਿੱਚ ਐੱਨ.ਸੀ.ਸੀ., ਐੱਨ.ਐੱਸ.ਐੱਸ., ਰੈੱਡ ਰਿਬਨ ਕਲੱਬ, ਸ਼ਹੀਦ ਭਗਤ ਸਿੰਘ ਹਾਊਸ, ਮਿਲਖਾ ਸਿੰਘ ਹਾਊਸ, ਮੇਜਰ ਧਿਆਨ ਚੰਦ ਹਾਊਸ, ਕਰਤਾਰ ਸਿੰਘ ਸਰਾਭਾ ਹਾਊਸ, ਮੈਰੀ ਕਿਊਰੀ ਹਾਊਸ, ਐਲਿਨ ਟਿਊਰਿੰਗ ਹਾਊਸ, ਅਮਰਤਿਆ ਸੇਨ ਹਾਊਸ, ਪੀ.ਟੀ. ਊਸ਼ਾ ਹਾਊਸ ਅਤੇ ਕਾਲਜ ਦੇ ਖਿਡਾਰੀਆਂ ਨੇ ਹਿੱਸਾ ਲਿਆ। ਡਰੈਗਨ ਵੋਟ ਅਤੇ ਕੈਨੋਇੰਗ ਦੇ ਰਾਸ਼ਟਰੀ ਖਿਡਾਰੀ ਗੁਰਿੰਦਰ ਸਿੰਘ ਨੇ ਮਸ਼ਾਲ ਪ੍ਰਚੰਡ ਕਰਕੇ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਅਤੇ ਪਿਛਲੇ ਸਾਲ ਦੇ ਬੈਸਟ ਅਥਲੀਟ ਬਲਬੀਰ ਸਿੰਘ ਨੇ ਖਿਡਾਰੀਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਖੇਡਾਂ ਵਿੱਚ ਭਾਗ ਲੈਣ ਦੀ ਸਹੁੰ ਚੁਕਾਈ ।

ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਖੇਡ ਸਮਾਰੋਹ ਦੇ ਪਹਿਲੇ ਦਿਨ 100 ਮੀਟਰ ਦੌੜ (ਲੜਕੇ), 100 ਮੀਟਰ ਦੌੜ (ਲੜਕੀਆਂ), ਡਿਸਕਸ ਥ੍ਰੋ (ਲੜਕੇ), ਤਿੰਨ ਟੰਗੀ ਦੌੜ (ਲੜਕੇ), ਤਿੰਨ ਟੰਗੀ ਦੌੜ (ਲੜਕੀਆਂ) 800 ਮੀਟਰ ਦੌੜ (ਲੜਕੇ), 800 ਮੀਟਰ ਦੌੜ (ਲੜਕੀਆਂ), ਬੋਰੀ ਦੌੜ (ਲੜਕੇ), ਬੋਰੀ ਦੌੜ (ਲੜਕੀਆਂ), ਜੈਵਲਿਨ ਥ੍ਰੋ (ਲੜਕੇ), ਜੈਵਲਿਨ ਥ੍ਰੋ (ਲੜਕੀਆਂ), 1500 ਮੀਟਰ ਦੌੜ (ਲੜਕੇ), 1500 ਮੀਟਰ ਦੌੜ (ਲੜਕੀਆਂ), ਅਤੇ ਸ਼ਾਟ ਪੁੱਟ (ਲੜਕੀਆਂ) ਦੇ ਮੁਕਾਬਲਿਆਂ ਤੋਂ ਇਲਾਵਾ 50 ਮੀਟਰ ਫੀਮੇਲ ਸਟਾਫ ਦੌੜ ਵੀ ਕਰਵਾਈ ਗਈ।

ਇਸ ਮੌਕੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ, ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਬੀ.ਐੱਸ.ਸਤਿਆਲ, ਸ੍ਰੀ ਸੋਹਨ ਲਾਲ ਵਰਮਾ ਸੀਨੀਅਰ ਐੱਸ.ਐੱਲ.ਏ. (ਰਿਟਾ.), ਹਾਕੀ ਕੋਚ ਲਵਜੀਤ ਸਿੰਘ ਕੰਗ, ਪ੍ਰੈੱਸ ਕਲੱਬ ਰੂਪਨਗਰ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ, ਸਾਬਕਾ ਪ੍ਰਧਾਨ ਬਹਾਦਰਜੀਤ ਸਿੰਘ, ਆਰ.ਟੀ.ਵੀ. ਰੋਪੜ ਦੇ ਐਮ.ਡੀ. ਸ੍ਰੀ ਸ਼ਮਸ਼ੇਰ ਬੱਗਾ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ। ਸਮਾਰੋਹ ਨੂੰ ਸਫਲ ਬਣਾਉਣ ਵਿੱਚ ਸਮੂਹ ਟੀਚਿੰਗ ਸਟਾਫ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੇ ਅਹਿਮ ਸਹਿਯੋਗ ਦਿੱਤਾ। ਸਿਵਲ ਹਸਪਤਾਲ ਰੂਪਨਗਰ ਦੇ ਡਾ. ਰਵਜੋਤ ਸਿੰਘ ਸੋਢੀ ਅਤੇ ਉਹਨਾਂ ਦੇ ਟੀਮ ਮੈਂਬਰ ਕੁਲਜੀਤ ਸਿੰਘ, ਘਨਸ਼ਾਮ ਸਿੰਘ, ਅਰਸ਼ਦੀਪ ਸਿੰਘ, ਰਾਜਵੀਰ ਸਿੰਘ ਨੇ ਖਿਡਾਰੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ, ਪ੍ਰੋ. ਅਰਵਿੰਦਰ ਕੌਰ, ਡਾ. ਸ਼ਿਖਾ, ਪ੍ਰੋ. ਸ਼ੁਭਪ੍ਰੀਤ ਕੌਰ ਸੰਧੂ, ਪ੍ਰੋ. ਨਤਾਸ਼ਾ ਕਾਲੜਾ, ਪ੍ਰੋ. ਹਰਦੀਪ ਕੌਰ, ਪ੍ਰੋ. ਲਵਲੀਨ ਵਰਮਾ ਨੇ ਕੀਤਾ।

ਫੋਟੋ : 74ਵੇਂ ਸਾਲਾਨਾ ਖੇਡ ਸਮਾਰੋਹ ਦੀਆਂ ਝਲਕੀਆਂ।

Event Gallery