Events & College News
Select to listen
Back to All Events
Mar
11
2026

2026-03-11 IQAC-GCR celebrated the valedictory ceremony of three skill oriented value added courses




IQAC, ਸਰਕਾਰੀ ਕਾਲਜ ਰੋਪੜ, ਨੇ 3 ਸਕਿੱਲ ਓਰੀਏਂਟੇਸ਼ਨ ਵੈਲਯੂ ਐਂਡਿਡ ਕੋਰਸਾਂ ਦਾ ਸਮਾਪਤੀ ਸਮਾਰੋਹ ਮਨਾਇਆ

ਪ੍ਰਿੰਸੀਪਲ ਸ.ਜਤਿੰਦਰ ਸਿੰਘ ਦੀ ਅਗਵਾਈ ਵਿੱਚ ਆਯੋਜਿਤ ਫੈਸਟ ਫੂਡ ਮੇਕਿੰਗ, ਕੈਂਡਲ ਮੇਕਿੰਗ, ਅਤੇ ਮੁਸ਼ਰੂਮ ਕਲਟੀਵੇਸ਼ਨ ਦੇ 12 ਦਿਨਾਂ ਕੋਰਸਾਂ ਦਾ ਸਮਾਪਤੀ ਸਮਾਰੋਹ ਹੋਇਆ। RSETI,UCO ਬੈਂਕ ਰਾਂਗੀਲਪੁਰ ਦੇ ਸਹਿਯੋਗ ਨਾਲ ਆਯੋਜਿਤ ਇਹ ਕੋਰਸ ਵਿਦਿਆਰਥੀਆਂ ਲਈ ਪੂਰੀ ਤਰ੍ਹਾਂ ਮੁਫ਼ਤ ਸਨ।

IQAC ਕੋਆਰਡੀਨੇਟਰ ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੇ ਕੋਰਸ ਦੇ ਅੰਤ ਵਿੱਚ ਪ੍ਰੀਖਿਆ ਪ੍ਰਕਿਰਿਆ ਵਿੱਚ ਹਿੱਸਾ ਲਿਆ ਅਤੇ ਸਾਰਿਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਵਿਦਿਆਰਥੀਆਂ ਨੂੰ ਸਿੱਖੇ ਹੋਏ ਸਕਿੱਲਸ ਨੂੰ ਬਿਜ਼ਨਸ ਵਿੱਚ ਬਦਲਣ ਅਤੇ ਆਸਾਨ ਬੈਂਕਿੰਗ ਲੋਂਨਜ਼ ਰਾਹੀਂ ਸ਼ੁਰੂਆਤੀ ਪੂੰਜੀ ਦਾ ਪ੍ਰਬੰਧ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਡਾਇਰੈਕਟਰ RSETI, ਮਿਸਟਰ ਰ ਕੇ ਅਰੋੜਾ ਨੇ ਇਨ੍ਹਾਂ ਕੋਰਸਾਂ ਨੂੰ ਸੰਗਠਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਪੂਰਾ ਸਹਿਯੋਗ ਦਿੱਤਾ।

ਇਨ੍ਹਾਂ ਕੋਰਸਾਂ ਨੇ ਵਿਦਿਆਰਥੀਆਂ ਨੂੰ ਨਵੇਂ ਸਕਿੱਲਸ ਸਿੱਖਣ ਅਤੇ ਆਪਣੀ ਕਾਬਲੀਅਤ ਵਧਾਉਣ ਦਾ ਮੌਕਾ ਦਿੱਤਾ ।ਇੰਨਾ ਕੋਰਸਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਪ੍ਰੋ.ਸ਼ਿਖਾ ਚੌਧਰੀ,ਪ੍ਰੋ.ਪੂਜਾ,ਪ੍ਰੋ.ਪਰਵੀਨ ਅਤੇ ਲੇਡੀ attendant ਨੀਲਮ ਨੇ ਵਿਸ਼ੇਸ਼ ਯੋਗਦਾਨ ਦਿੱਤਾ।