Apr172023

List All Events

Sportsmen of Government College Ropar won 9 gold medals and 2 silver medals in Kayaking and Canoeing, All India Inter University Sports Competitions: Prof. Harjit Singh




ਸਰਕਾਰੀ ਕਾਲਜ ਰੋਪੜ ਦੇ ਖਿਡਾਰੀਆਂ ਨੇ ਕੈਕਿੰਗ ਐਂਡ ਕੈਨੋਇੰਗ, ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡ ਮੁਕਾਬਲਿਆਂ ਵਿੱਚ 9 ਗੋਲਡ ਮੈਡਲ ਅਤੇ 2 ਸਿਲਵਰ ਮੈਡਲ ਕੀਤੇ ਹਾਸਲ : ਪ੍ਰੋ. ਹਰਜੀਤ ਸਿੰਘ

ਰੂਪਨਗਰ, ਮਿਤੀ 17-04-2023: ਸਰਕਾਰੀ ਕਾਲਜ ਰੋਪੜ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਤੀਨਿੱਧਤਾ ਕਰਦੇ ਹੋਏ ਵਾਟਰ ਸਪੋਰਟਸ ਖੇਡਾਂ ਕੈਕਿੰਗ ਐਂਡ ਕੈਨੋਇੰਗ, ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ 9 ਗੋਲਡ ਮੈਡਲ ਅਤੇ 2 ਸਿਲਵਰ ਮੈਡਲ ਪ੍ਰਾਪਤ ਕਰਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮੈਡਲ ਹਾਸਲ ਕਰਨ ਵਾਲੇ ਹੋਣਹਾਰ ਖਿਡਾਰੀਆਂ ਨੂੰ ਸਨਮਾਨਤ ਕੀਤਾ ਅਤੇ ਸਰੀਰਕ ਸਿੱਖਿਆ ਵਿਭਾਗ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ। ਸਰੀਰਕ ਸਿੱਖਿਆ ਵਿਭਾਗ ਮੁਖੀ ਪ੍ਰੋ. ਹਰਜੀਤ ਸਿੰਘ, ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਿਤੀ 24 ਤੋਂ 29 ਮਾਰਚ, 2023 ਤੱਕ ਗੁਰੂ ਗੋਰਖਨਾਥ ਵਾਟਰ ਸਪੋਰਟਸ ਕਲੱਬ ਕਰਨਾਲ, ਹਰਿਆਣਾ ਵਿਖੇ ਕੈਕਿੰਗ ਐਂਡ ਕੈਨੋਇੰਗ, ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਖਿਡਾਰੀ ਜੁਗਰਾਜ ਸਿੰਘ (ਐਮ.ਏ. ਪੰਜਾਬੀ) ਨੇ 4 ਗੋਲਡ ਮੈਡਲ, 1 ਸਿਲਵਰ ਮੈਡਲ, ਮਨਿੰਦਰ ਸਿੰਘ (ਐਮ.ਏ. ਪੋਲੀਟੀਕਲ ਸਾਇੰਸ) ਨੇ 2 ਗੋਲਡ ਮੈਡਲ, 1 ਸਿਲਵਰ ਮੈਡਲ, ਜਨਕਲਾਲ ਗੁਪਤਾ (ਬੀ.ਏ. 1) ਨੇ 1 ਗੋਲਡ ਮੈਡਲ, ਯੁਗੇਸ਼ (ਬੀ.ਏ. 1) ਨੇ 1 ਗੋਲਡ ਮੈਡਲ, 1 ਸਿਲਵਰ ਮੈਡਲ ਅਤੇ ਨੇਹਾ ਕੁਮਾਰੀ (ਬੀ.ਏ.-1) 1 ਗੋਲਡ ਮੈਡਲ ਪ੍ਰਾਪਤ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਡਾ. ਹਰਮਨਦੀਪ ਕੌਰ ਨੇ ਕਿਹਾ ਕਿ ਇਹ ਪ੍ਰਾਪਤੀ ਹੋਰ ਖਿਡਾਰੀਆਂ ਲਈ ਪ੍ਰੇਰਨਾ ਸ਼੍ਰੋਤ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਮੀਨਾ ਕੁਮਾਰੀ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ ਆਦਿ ਸਟਾਫ ਮੈਂਬਰ ਹਾਜ਼ਰ ਸਨ।

ਫੋਟੋ : ਖਿਡਾਰੀਆਂ ਨੂੰ ਸਨਮਾਨਤ ਕਰਦੇ ਹੋਏ ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਅਤੇ ਸਟਾਫ ਮੈਂਬਰ।