Mar132023

List All Events

Information given to students regarding television anchoring and news reading under career guidance and counseling workshop at Government College Ropar




ਸਰਕਾਰੀ ਕਾਲਜ ਰੋਪੜ ਵਿਖੇ ਕਿੱਤਾ ਅਗਵਾਈ ਅਤੇ ਕਾਉਂਸਲਿੰਗ ਵਰਕਸ਼ਾਪ ਤਹਿਤ ਟੈਲੀਵਿਜ਼ਨ ਐਂਕਰਿੰਗ ਅਤੇ ਨਿਊਜ ਰੀਡਿੰਗ ਸਬੰਧੀ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

ਟੈਲੀਵਿਜਨ ਐਂਕਰਿੰਗ ਲਈ ਪ੍ਰਭਾਵਸ਼ਾਲੀ ਸਖ਼ਸੀਅਤ, ਭਾਸ਼ਾ ਦੀ ਪਕੜ, ਸਵੈ-ਵਿਸ਼ਵਾਸ ਅਤੇ ਆਮ ਜਾਣਕਾਰੀ ਬਹੁਤ ਜਰੂਰੀ : ਆਗਿਆਪਾਲ ਸਿੰਘ ਰੰਧਾਵਾ ਮਿਤੀ 13-03-2023, ਰੂਪਨਗਰ, ਪੰਜਾਬ ਸਰਕਾਰ ਤੋਂ ਪ੍ਰਾਪਤ ਵਿੱਤੀ ਗ੍ਰਾਂਟ ਤਹਿਤ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਕਰੀਅਰ ਕਾਉਂਸਲਿੰਗ ਤੇ ਪਲੇਸਮੈਂਟ ਸੈੱਲ ਦੇ ਕਨਵੀਨਰ ਪ੍ਰੋ. ਅਰਵਿੰਦਰ ਕੌਰ ਦੀ ਅਗਵਾਈ ਹੇਠ ਸੱਤ ਰੋਜ਼ਾ ਕਿੱਤਾ ਅਗਵਾਈ ਅਤੇ ਕਾਉਂਸਲਿੰਗ ਵਰਕਸ਼ਾਪ ਤਹਿਤ ਵਿਦਿਆਰਥੀਆਂ ਨੂੰ ਟੈਲੀਵਿਜ਼ਨ ਐਂਕਰਿੰਗ ਅਤੇ ਨਿਊਜ ਰੀਡਿੰਗ ਸਬੰਧੀ ਵੱਖ-ਵੱਖ ਮੌਕੇ ਅਤੇ ਆਪਣੀ ਕਾਬਲੀਅਤ ਨੂੰ ਨਿਖਾਰਨ ਲਈ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਵਕਤਾ ਵਜੋਂ ਸਾਬਕਾ, ਪ੍ਰੋਗਰਾਮ ਐਗਜੀਕਿਊਟਿਵ, ਦੂਰਦਰਸ਼ਨ ਕੇਂਦਰ, ਜਲੰਧਰ ਅਤੇ ਲੌਰੇਲ ਮੀਡੀਆ ਦੇ ਸੰਸਥਾਪਕ ਸ. ਆਗਿਆਪਾਲ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਉਹਨਾਂ ਨੂੰ ਜੀ ਆਇਆਂ ਕਿਹਾ ਅਤੇ ਗੁਲਦਸਤਾ ਦੇ ਕੇ ਸਨਮਾਨਤ ਵੀ ਕੀਤਾ।

ਸ. ਆਗਿਆਪਾਲ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨਾਲ ਦੂਰਦਰਸ਼ਨ ਕੇਂਦਰ ਵਿੱਚ ਨਿਭਾਈਆਂ ਆਪਣੀਆਂ ਵੱਖ-ਵੱਖ ਸੇਵਾਵਾਂ ਜਿਹਨਾਂ ਵਿੱਚ ਸੱਜਰੀ ਸਵੇਰ, ਲਿਸ਼ਕਾਰਾ, ਖੇਡਾਂ ਸਬੰਧੀ ਪ੍ਰੋਗਰਾਮਾਂ ਦੇ ਨਿਰਦੇਸ਼ਨਾਂ ਸਬੰਧੀ ਅਨੁਭਵ ਸਾਂਝੇ ਕੀਤੇ ਤਾਂ ਕਿ ਵਿਦਿਆਰਥੀ ਪ੍ਰੇਰਨਾ ਲੈ ਕੇ ਟੈਲੀਵਿਜਨ ਦੇ ਖੇਤਰ ਵਿੱਚ ਅੱਗੇ ਵਧ ਸਕਣ। ਉਹਨਾਂ ਨੇ ਟੈਲੀਵਿਜਨ ਐਂਕਰਿੰਗ ਅਤੇ ਨਿਊਜ ਰੀਡਿੰਗ ਵਿੱਚ ਕਰੀਅਰ ਸਬੰਧੀ ਜਾਣਕਾਰੀ ਦਿੱਤੀ ਅਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਪ੍ਰਭਾਵਸ਼ਾਲੀ ਸਖ਼ਸ਼ੀਅਤ, ਭਾਸ਼ਾ ਤੇ ਪਕੜ, ਸਵੈ ਵਿਸ਼ਵਾਸ ਅਤੇ ਆਮ ਜਾਣਕਾਰੀ ਸਬੰਧੀ ਬਹੁਤ ਹੀ ਸੁਚੱਜੇ ਤਰੀਕੇ ਨਾਲ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਸ਼੍ਰੀ ਅਰਵਿੰਦਰ ਠਾਕੁਰ, ਡਾਇਰੈਕਟਰ, ਵੈਟਰਨਸ ਅਕੈਡਮੀ ਨੇ ਗ੍ਰੈਜੂਏਸ਼ਨ ਤੋਂ ਬਾਅਦ ਵੱਖ-ਵੱਖ ਪ੍ਰੀਖਿਆਵਾਂ ਲਈ ਵੀ ਜਾਣਕਾਰੀ ਦਿੱਤੀ ਅਤੇ ਕ੍ਰਿਸ਼ਨ ਗੋਇਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਡਾ. ਜਤਿੰਦਰ ਕੁਮਾਰ ਅਤੇ ਧੰਨਵਾਦ ਡਾ. ਨਿਰਮਲ ਸਿੰਘ ਬਰਾੜ ਨੇ ਕੀਤਾ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਪ੍ਰੋ. ਹਰਜੀਤ ਸਿੰਘ, ਪ੍ਰੋ. ਮੀਨਾ ਕੁਮਾਰੀ, ਡਾ. ਦਲਵਿੰਦਰ ਸਿੰਘ, ਪ੍ਰੋ. ਕੁਲਦੀਪ ਕੌਰ, ਪ੍ਰੋ. ਡਿੰਪਲ ਧੀਰ, ਡਾ. ਅਨੂੰ ਸ਼ਰਮਾਂ, ਪ੍ਰੋ. ਲਵਲੀਨ ਵਰਮਾਂ, ਡਾ. ਹਰਪ੍ਰੀਤ ਕੌਰ, ਡਾ. ਨੀਰੂ ਚੌਪੜਾ, ਪ੍ਰੋ. ਰੀਨਾ ਰਾਣੀ, ਪ੍ਰੋ. ਸੁਰਿੰਦਰ ਸਿੰਘ, ਪ੍ਰੋ. ਮਨਜਿੰਦਰ ਸਿੰਘ ਆਦਿ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

ਫੋਟੋ : ਟੈਲੀਵਿਜ਼ਨ ਐਂਕਰਿੰਗ ਅਤੇ ਨਿਊਜ ਰੀਡਿੰਗ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਸ. ਆਗਿਆਪਾਲ ਸਿੰਘ ਰੰਧਾਵਾ ਅਤੇ ਵਰਕਸ਼ਾਪ ਦੀਆਂ ਝਲਕੀਆਂ