May302023
List All Events
Government College Ropar player Jugraj Singh selected for Dragon Boat World Cup
ਸਰਕਾਰੀ ਕਾਲਜ ਰੋਪੜ ਦੇ ਖਿਡਾਰੀ ਜੁਗਰਾਜ ਸਿੰਘ ਦੀ ਡਰੈਗਨ ਬੋਟ ਵਰਲਡ ਕੱਪ ਲਈ ਹੋਈ ਚੋਣ
ਖਿਡਾਰੀ ਜੁਗਰਾਜ ਸਿੰਘ ਚੀਨ ਵਿਖੇ ਹੋ ਰਹੇ ਡਰੈਗਨ ਬੋਟ ਵਰਲਡ ਕੱਪ ਲਈ ਭਾਰਤ ਦੀ ਪ੍ਰਤੀਨਿਧਤਾ ਕਰੇਗਾ : ਪ੍ਰੋ. ਹਰਜੀਤ ਸਿੰਘ
ਮਿਤੀ 29-05-2023, ਰੂਪਨਗਰ, ਸਰਕਾਰੀ ਕਾਲਜ ਰੋਪੜ ਦੇ ਖਿਡਾਰੀ ਜੁਗਰਾਜ ਸਿੰਘ ਦੀ ਡਰੈਗਨ ਬੋਟ ਵਰਲਡ ਕੱਪ ਲਈ ਚੋਣ ਹੋਈ ਹੈ, ਜੋ ਕਿ ਕਾਲਜ ਲਈ ਅੰਤਰ-ਰਾਸ਼ਟਰੀ ਪੱਧਰ ਦੀ ਅਹਿਮ ਪ੍ਰਾਪਤੀ ਹੈ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਖਿਡਾਰੀ ਜੁਗਰਾਜ ਸਿੰਘ ਦਾ ਕਾਲਜ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਇਸ ਮਾਣਮੱਤੀ ਉਪਲਬਧੀ ਲਈ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ, ਡਾ. ਹਰਮਨਦੀਪ ਕੌਰ, ਕੋਚ ਜਗਜੀਵਨ ਸਿੰਘ ਅਤੇ ਉਸਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਡਾ. ਸੁਖਜਿੰਦਰ ਕੌਰ, ਪ੍ਰੋ. ਮੀਨਾ ਕੁਮਾਰੀ, ਡਾ. ਨਿਰਮਲ ਸਿੰਘ ਬਰਾੜ, ਡਾ. ਦਲਵਿੰਦਰ ਸਿੰਘ ਤੋਂ ਇਲਾਵਾ ਸਮੂਹ ਸਟਾਫ ਅਤੇ ਖਿਡਾਰੀਆਂ ਨੇ ਵੀ ਜੁਗਰਾਜ ਸਿੰਘ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ। ਪ੍ਰੋ. ਹਰਜੀਤ ਸਿੰਘ ਨੇ ਦੱਸਿਆ ਕਿ ਖਿਡਾਰੀ ਜੁਗਰਾਜ ਸਿੰਘ ਚੀਨ ਵਿਖੇ ਹੋ ਰਹੇ ਡਰੈਗਨ ਬੋਟ ਵਰਲਡ ਕੱਪ ਲਈ ਭਾਰਤ ਦੀ ਪ੍ਰਤੀਨਿਧਤਾ ਕਰੇਗਾ। ਇਹ ਡਰੈਗਨ ਵੋਟ ਵਰਲਡ ਕੱਪ ‘ਇੰਟਰਨੈਸ਼ਨਲ ਕੈਨੋਕ ਫੈਡਰੇਸ਼ਨ’ ਵੱਲੋਂ 20 ਜੂਨ ਤੋਂ 23 ਜੂਨ, 2023 ਤੱਕ ਕਰਵਾਇਆ ਜਾ ਰਿਹਾ ਹੈ। ਇਸ ਖਿਡਾਰੀ ਦੀਆਂ ਪਹਿਲਾਂ ਵੀ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਹਨ ਜੋ ਕਿ ਰੂਪਨਗਰ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ।
ਫੋਟੋ : ਖਿਡਾਰੀ ਜੁਗਰਾਜ ਸਿੰਘ, ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਅਤੇ ਕਾਲਜ ਸਟਾਫ ਨਾਲ ਯਾਦਗਾਰੀ ਤਸਵੀਰ ਖਿਚਾਉਂਦੇ ਹੋਏ।

