Apr122023

List All Events

Educational tour to Kurukshetra by history department students of Government College Ropar




ਸਰਕਾਰੀ ਕਾਲਜ ਰੋਪੜ ਦੇ ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਦਾ ਕੁਰੂਕਸ਼ੇਤਰ ਵਿਖੇ ਵਿੱਦਿਅਕ ਟੂਰ

ਮਿਤੀ 12-04-2023, ਰੂਪਨਗਰ, ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਇਤਿਹਾਸ ਵਿਭਾਗ ਦੇ ਪ੍ਰੋ. ਮਨਜਿੰਦਰ ਸਿੰਘ, ਪ੍ਰੋ. ਚੰਦਰਗੁਪਤ ਅਤੇ ਜੋਗਰਫੀ ਵਿਭਾਗ ਦੇ ਪ੍ਰੋ. ਡਿੰਪਲ ਧੀਰ ਦੀ ਅਗਵਾਈ ਹੇਠ ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਕੁਰੂਕਸ਼ੇਤਰ, (ਹਰਿਆਣਾ) ਵਿਖੇ ਲਿਜਾਇਆ ਗਿਆ। ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਕੁਰੂਕਸ਼ੇਤਰ ਦੇ ਪੁਰਾਤਨ ਇਤਿਹਾਸ ਤੋਂ ਜਾਣੂ ਕਰਵਾਉਣਾ ਸੀ। ਪ੍ਰੋ. ਚੰਦਰਗੁਪਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿੱਦਿਅਕ ਟੂਰ ਵਿੱਚ ਇਤਿਹਾਸ ਵਿਭਾਗ ਦੇ 60 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਟੂਰ ਦੌਰਾਨ ਵਿਦਿਆਰਥੀਆਂ ਨੂੰ ਸ਼ੇਖ ਚਿੱਲੀ ਦਾ ਇਤਿਹਾਸਕ ਮਕਬਰਾ ਜੋ ਕਿ ਸੂਫੀ ਸੰਤ ਅਬਦ ਉਰ ਰਹੀਮ ਨਾਲ ਸਬੰਧਤ ਹੈ ਦਿਖਾਇਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਹਰਸ਼ਵਰਧਨ ਦਾ ਟਿੱਲਾ, ਹਰਸ਼ਵਰਧਨ ਨਾਲ ਸਬੰਧਤ ਪੁਰਾਤਤਵ ਅਜਾਇਬਘਰ ਅਤੇ ਰਾਜਧਾਨੀ ਥਾਨੇਸ਼ਵਰ, ਮਹਾਂਭਾਰਤ ਦੇ ਯੁੱਧ ਨਾਲ ਸਬੰਧਤ ਸ਼੍ਰੀ ਕ੍ਰਿਸ਼ਨ ਅਜਾਇਬ ਘਰ ਅਤੇ ਮਹਾਭਾਰਤ ਦੇ ਯੁੱਧ ਸਥਲੀ ਬ੍ਰਹਮ ਸਰੋਵਰ ਦੀ ਇਤਿਹਾਸਕ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਵਿੱਦਿਅਕ ਟੂਰ ਦੌਰਾਨ ਵਿਦਿਆਰਥੀਆਂ ਨੇ ਕੁਰੂਕਸ਼ੇਤਰ ਦੇ ਇਤਿਹਾਸ ਤੋਂ ਜਾਣਕਾਰੀ ਹਾਸਲ ਕੀਤੀ ਅਤੇ ਭਾਰਤੀ ਇਤਿਹਾਸ ਤੋਂ ਪ੍ਰੇਰਨਾ ਹਾਸਲ ਕੀਤੀ। ਫੋਟੋ : ਕੁਰੂਕਸ਼ੇਤਰ ਵਿਖੇ ਵਿਦਿਆਰਥੀ ਵਿੱਦਿਅਕ ਟੂਰ ਦੌਰਾਨ ।