Apr172023
List All Events
Educational tour of the students of Geography Department of Government College Ropar
ਸਰਕਾਰੀ ਕਾਲਜ ਰੋਪੜ ਦੇ ਜੌਗਰਫੀ ਵਿਭਾਗ ਦੇ ਵਿਦਿਆਰਥੀਆਂ ਦੇ ਵਿੱਦਿਅਕ ਟੂਰ
ਕਸੌਲੀ ਵਿਖੇ ਭੌਤਿਕ ਅਕ੍ਰਿਤੀਆਂ ਅਤੇ ਚੰਡੀਗੜ੍ਹ ਵਿਖੇ ਮੌਸਮ ਵਿਗਿਆਨ ਕੇਂਦਰ ਸਬੰਧੀ ਜਾਣਕਾਰੀ ਕੀਤੀ ਹਾਸਲ : ਪ੍ਰੋ. ਸ਼ਮਿੰਦਰ ਕੌਰ
ਰੂਪਨਗਰ, ਮਿਤੀ 17-04-2023, ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਭੂਗੋਲ ਵਿਭਾਗ ਦੇ ਮੁਖੀ ਪ੍ਰੋ. ਸ਼ਮਿੰਦਰ ਕੌਰ, ਪ੍ਰੋ. ਰਣਦੀਪ ਸਿੰਘ ਅਤੇ ਪ੍ਰੋ. ਡਿੰਪਲ ਧੀਰ ਦੀ ਅਗਵਾਈ ਹੇਠ ਜੌਗਰਫੀ ਵਿਭਾਗ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਦੌਰਾਨ ਕਸੌਲੀ ਵਿਖੇ ਭੌਤਿਕ ਅਕ੍ਰਿਤੀਆਂ ਅਤੇ ਚੰਡੀਗੜ੍ਹ ਵਿਖੇ ਮੌਸਮ ਵਿਗਿਆਨ ਕੇਂਦਰ ਸਬੰਧੀ ਜਾਣਕਾਰੀ ਹਾਸਲ ਕੀਤੀ । ਪ੍ਰੋ. ਸ਼ਮਿੰਦਰ ਕੌਰ ਨੇ ਦੱਸਿਆ ਕਿ ਵਿੱਦਿਅਕ ਟੂਰ ਵਿਚ ਭੂਗੋਲ ਵਿਭਾਗ ਦੇ ਲਗਭਗ 50 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਕਸੌਲੀ ਵਿਖੇ ਵਿਦਿਆਰਥੀਆਂ ਨੇ ਵੱਖ ਵੱਖ ਭੌਤਿਕ ਅਕ੍ਰਿਤੀਆਂ ਤਹਿਤ ਪਹਾੜਾਂ ਦੀ ਬਣਤਰ, ਮਿੱਟੀ ਦੀ ਕਿਸਮ, ਚਟਾਨਾਂ ਅਤੇ ਖਾਈਆਂ ਬਾਰੇ ਅਹਿਮ ਜਾਣਕਾਰੀ ਹਾਸਲ ਕੀਤੀ। ਵਾਪਸੀ ਸਮੇਂ ਵਿਦਿਆਰਥੀਆਂ ਨੇ ਸਿੱਸਵਾਂ ਡੈਮ ਦੇਖਿਆ ਅਤੇ ਇਸ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ।
ਪ੍ਰੋ. ਡਿੰਪਲ ਧੀਰ ਨੇ ਦੱਸਿਆ ਕਿ ਵਿੱਦਿਅਕ ਟੂਰ ਦੀ ਲੜੀ ਦੌਰਾਨ ਜੌਗਰਫੀ ਵਿਭਾਗ ਦੇ 40 ਵਿਦਿਆਰਥੀਆਂ ਨੂੰ ਚੰਡੀਗੜ ਵਿਖੇ ਮੌਸਮ ਵਿਗਿਆਨ ਕੇਂਦਰ ਬਾਰੇ ਜਾਣਕਾਰੀ ਹਾਸਲ ਕਰਨ ਲਈ ਲਿਜਾਇਆ ਗਿਆ। ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ, ਮਨਮੋਹਨ ਸਿੰਘ ਅਤੇ ਵਿਵੇਕ ਧਵਨ ਵੱਲੋਂ ਵਿਦਿਆਰਥੀਆਂ ਨੂੰ ਮੌਸਮ ਵਿਗਿਆਨ ਕੇਂਦਰ ਦੁਆਰਾ ਵਰਤੋਂ ਵਿਚ ਲਿਆਂਦੇ ਜਾ ਰਹੇ ਮੌਸਮੀ ਯੰਤਰਾਂ ਬਾਰੇ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਵੈਟ ਐਂਡ ਡਰਾਈ ਥਰਮਾਮੀਟਰ, ਆਰਡੀਨਰੀ ਅਤੇ ਸੈਲਫ ਰਿਕਾਰਡਿੰਗ ਰੇਨ ਗੇਜ਼, ਆਟੋਮੈਟਿਕ ਵੈਦਰ ਸਟੇਸ਼ਨ ਅਤੇ ਡਿਜੀਟਲ ਸਟੈਂਡਰਡ ਬੈਰੋਮੀਟਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਸ੍ਰੀ ਵਿਵੇਕ ਧਵਨ ਦੁਆਰਾ ਪਾਇਲਟ ਬਲੂਨ ਆਬਜ਼ਰੀਵੇਟਰੀ ਅਤੇ ਬੱਦਲਾਂ ਦੀਆਂ ਕਿਸਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਟੂਰ ਦੌਰਾਨ ਵਿਦਿਆਰਥੀਆਂ ਨੇ ਸੂਖਨਾ ਝੀਲ ਅਤੇ ਰਾਕ ਗਾਰਡਨ ਵੀ ਦੇਖਿਆ। ਵਿੱਦਿਆਕ ਟੂਰ ਦੌਰਾਨ ਐੱਸ.ਐੱਲ.ਏ. ਸ਼੍ਰੀ ਰਣਜੀਤ ਸਿੰਘ ਅਤੇ ਸ਼੍ਰੀਮਤੀ ਮਨਪ੍ਰੀਤ ਕੌਰ ਨੇ ਅਹਿਮ ਸਹਿਯੋਗ ਦਿੱਤਾ।
ਫੋਟੋ : ਵਿੱਦਿਅਕ ਟੂਰ ਦੌਰਾਨ ਵਿਦਿਆਰਥੀ ਜਾਣਕਾਰੀ ਹਾਸਲ ਕਰਦੇ ਹੋਏ।
Educational Tours Of The Students Of The Department Of Geography
Click View Album