Mar312023

List All Events

Educational tour of students of Red Ribbon Club of Government College Ropar at Ramgarh Fort




ਸਰਕਾਰੀ ਕਾਲਜ ਰੋਪੜ ਦੇ ਰੈੱਡ ਰਿਬਨ ਕਲੱਬ ਦੇ ਵਿਦਿਆਰਥੀਆਂ ਦਾ ਰਾਮਗੜ੍ਹ ਕਿਲਾ ਵਿਖੇ ਵਿੱਦਿਅਕ ਟੂਰ

ਮਿਤੀ 31-03-2023, ਰੂਪਨਗਰ, ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਵਿੱਦਿਅਕ ਟੂਰ ਦੇ ਇੰਚਾਰਜ ਡਾ. ਅਨੂੰ ਸ਼ਰਮਾ ਅਤੇ ਪ੍ਰੋ. ਰਵਨੀਤ ਕੌਰ ਦੀ ਅਗਵਾਈ ਹੇਠ ਰੈੱਡ ਰਿਬਨ ਕਲੱਬ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਰਾਮਗੜ੍ਹ ਕਿਲਾ, (ਰਾਮਸ਼ਹਿਰ) ਨਾਲਾਗੜ੍ਹ, ਹਿਮਾਚਲ ਪ੍ਰਦੇਸ਼ ਵਿਖੇ ਲਿਜਾਇਆ ਗਿਆ। ਇਸ ਵਿੱਦਿਅਕ ਟੂਰ ਵਿੱਚ ਪ੍ਰੋ. ਜਗਜੀਤ ਸਿੰਘ, ਪ੍ਰੋ. ਕੀਰਤੀ ਭਾਗੀਰਥ ਤੋਂ ਇਲਾਵਾ ਰੈੱਡ ਰਿਬਨ ਕਲੱਬ ਦੇ 55 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਵਿੱਦਿਅਕ ਟੂਰ ਦਾ ਉਦੇਸ਼ ਵਿਦਿਆਰਥੀਆਂ ਨੂੰ ਰਾਮਗੜ੍ਹ ਕਿਲੇ ਦੇ ਇਤਿਹਾਸ, ਪੁਰਾਤਨ ਇਮਾਰਤਸਾਜੀ ਅਤੇ ਰਿਆਸਤ ਤੋਂ ਜਾਣੂ ਕਰਵਾਉਣਾ ਸੀ। ਰਾਮਗੜ੍ਹ ਕਿਲਾ ਦੇ ਇੰਚਾਰਜ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸਦਾ ਨਿਰਮਾਣ 1540 ਈਸਵੀ ਵਿੱਚ ਰਾਜਾ ਰਾਮਚੰਦਰ ਚੰਦੇਲਾ ਰਾਜਪੂਤ ਨੇ ਕਰਵਾਇਆ ਸੀ ਅਤੇ ਉਹਨਾਂ ਦੀਆਂ ਪੁਸ਼ਤਾ ਨੇ 1945 ਤੱਕ ਇਥੇ ਰਾਜ ਕੀਤਾ ਹੈ। ਉਹਨਾਂ ਨੇ ਦੱਸਿਆ ਕਿ 2013 ਵਿੱਚ ਇਹ ਕਿਲਾ ਆਮ ਲੋਕਾ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਸੈਲਾਨੀ ਇਸਦੀ ਦਿੱਖ ਅਤੇ ਮਹੱਤਤਾ ਨੂੰ ਦੇਖਣ ਲਈ ਆਉਂਦੇ ਹਨ। ਵਾਪਸੀ ਸਮੇਂ ਵਿਦਿਆਰਥੀਆਂ ਨੇ ਗੁਰਦੁਆਰਾ ਗੁਰੂਕੁੰਡ, ਤਾਰਾਦੇਵੀ ਮੰਦਰ ਦੇ ਦਰਸ਼ਨ ਕੀਤੇ ਅਤੇ ਹਿਮਾਚਲ ਪ੍ਰਦੇਸ਼ ਦੀ ਕੁਦਰਤੀ ਸੰਦਰਤਾ ਨੂੰ ਦੇਖਿਆ ਅਤੇ ਮਾਣਿਆ। ਫੋਟੋ : ਰੈੱਡ ਰਿਬਨ ਕਲੱਬ ਦੇ ਵਿਦਿਆਰਥੀ ਵਿੱਦਿਅਕ ਟੂਰ ਦੌਰਾਨ ਰਮਗੜ੍ਹ ਕਿਲਾ ਵਿਖੇ।