May042023

List All Events

Educational tour of Government College Ropar Science Department students at Kasauli




ਸਰਕਾਰੀ ਕਾਲਜ ਰੋਪੜ ਦੇ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਦਾ ਕਸੌਲੀ ਵਿਖੇ ਵਿੱਦਿਅਕ ਟੂਰ

ਮਿਤੀ 03-05-2023, ਰੂਪਨਗਰ, ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਸਰ ਸੀ.ਵੀ. ਰਮਨ ਸਾਇੰਸ ਸੁਸਾਇਟੀ ਦੇ ਪ੍ਰਧਾਨ ਡਾ. ਦਲਵਿੰਦਰ ਸਿੰਘ ਦੀ ਅਗਵਾਈ ਹੇਠ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਕਸੌਲੀ (ਹਿਮਾਚਲ ਪ੍ਰਦੇਸ਼) ਵਿਖੇ ਲਿਜਾਇਆ ਗਿਆ। ਵਿੱਦਿਅਕ ਟੂਰ ਦੇ ਇੰਚਾਰਜ ਪ੍ਰੋ. ਕੀਰਤੀ ਭਾਗੀਰਥ, ਪ੍ਰੋ. ਜਗਜੀਤ ਸਿੰਘ ਅਤੇ ਸ਼੍ਰੀ ਸੁਨੀਲ ਕੁਮਾਰ, (ਜੇ.ਐੱਲ.ਏ.) ਨੇ ਵਿਦਿਆਰਥੀਆਂ ਦੀ ਰਹਿਨੁਮਾਈ ਹੇਠ ਬੀ.ਐਸ.ਸੀ. (ਨਾਨ-ਮੈਡੀਕਲ) ਦੇ 45 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਟੂਰ ਦਾ ਉਦੇਸ਼ ਵਿਦਿਆਰਥੀਆਂ ਨੂੰ ਹਿਮਾਚਲ ਪ੍ਰਦੇਸ਼ ਦੇ ਇਤਿਹਾਸ, ਕੁਦਰਤੀ ਦ੍ਰਿਸ਼ ਅਤੇ ਪ੍ਰਸਿੱਧ ਸਥਾਨਾਂ ਤੋਂ ਜਾਣੂ ਕਰਵਾਉਣਾ ਸੀ। ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਕੁਦਰਤ ਦੇ ਰਮਣੀਕ ਨਜਾਰਿਆਂ ਦਾ ਆਨੰਦ ਮਾਣਦੇ ਹੋਏ ਟਰੈਕਿੰਗ ਕੀਤੀ, ਮੌਂਕੀ ਪੁਆਇੰਟ ਅਤੇ ਕਰਿਸਟ ਚਰਚ ਦੇ ਦਰਸ਼ਨ ਵੀ ਕੀਤੇ। ਵਿਦਿਆਰਥੀਆਂ ਨੇ ਸੂਰਜ ਛਿਪਣ (ਸਨ ਸੈੱਟ ਪੁਆਇੰਟ) ਦੇ ਦ੍ਰਿਸ਼ ਦਾ ਆਨੰਦ ਮਾਣਿਆ। ਵਾਪਸੀ ਸਮੇਂ ਵਿਦਿਆਰਥੀਆਂ ਨੇ ਕਸੌਲੀ ਮਾਰਕੀਟ ਵਿੱਚ ਹਿਮਾਚਲ ਦੇ ਸਭਿਆਚਾਰ ਨੂੰ ਦਰਸ਼ਾਉਂਦੀਆਂ ਦਸਤਕਾਰੀ ਵਸਤਾਂ ਦੀ ਖਰੀਦਦਾਰੀ ਕੀਤੀ ਅਤੇ ਮੈਡੀਟੇਸ਼ਨ ਪੁਆਇੰਟ ਵੀ ਦੇਖਿਆ। ਵਿਦਿਅਕ ਟੂਰ ਵਿਦਿਆਰਥੀਆਂ ਲਈ ਯਾਦਗਾਰੀ ਹੋ ਨਿਬੜਿਆ।

ਫੋਟੋ : ਕਸੌਲੀ ਵਿਖੇ ਕਰਿਸਟ ਚਰਚ ਦੇ ਦਰਸ਼ਨ ਕਰਦੇ ਹੋਏ ਸਾਇੰਸ ਵਿਭਾਗ ਦੇ ਵਿਦਿਆਰਥੀ ਅਤੇ ਸਟਾਫ ਮੈਂਬਰ।