May102023

List All Events

Distribution of certificates to students undergoing training of CPBFI at Government College Ropar
ਸਰਕਾਰੀ ਕਾਲਜ, ਰੋਪੜ ਵਿਖੇ ਸੀ.ਪੀ.ਬੀ.ਐੱਫ.ਆਈ. ਦੀ ਸਿਖਲਾਈ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਕੀਤੇ ਤਕਸੀਮ

ਸਰਕਾਰੀ ਕਾਲਜ, ਰੋਪੜ ਵਿਖੇ ਸੀ.ਪੀ.ਬੀ.ਐੱਫ.ਆਈ. ਦੀ ਸਿਖਲਾਈ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਕੀਤੇ ਤਕਸੀਮ ਰੂਪਨਗਰ : ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪਰਸਤੀ ਹੇਠ ਕਮਰਸ ਵਿਭਾਗ ਅਤੇ ਬਜਾਜ ਫਿਨਸਰਵ ਦੇ ਸਹਿਯੋਗ ਨਾਲ ਬੈਂਕਿੰਗ ਅਤੇ ਇੰਨਸੋਰੈਸ਼ ਸੈਕਟਰ ਵਿੱਚ ਕਦਮ ਰੱਖਣ ਲਈ ਸਿਖਲਾਈ ਪ੍ਰੋਗਰਮ ਤਹਿਤ ਵਿਦਿਆਥੀਆਂ ਨੂੰ ਸੀ.ਪੀ.ਬੀ.ਐੱਫ.ਆਈ. ਦੀ ਸਿਖਲਾਈ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਬਜਾਜ ਫਿਨਸਰਵ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਾਰਪੋਰੇਟ ਸੈਕਟਰ ਵਿੱਚ ਅੱਗੇ ਵਧਣ ਲਈ ਮੌਕਾ ਪ੍ਰਦਾਨ ਕੀਤਾ ਹੈ। ਸਰਟੀਫਿਕੇਟ ਤਕਸੀਮ ਕਰਨ ਲਈ ਬਜਾਜ ਫਿਨਸਰਵ ਦੀ ਸਿਖਲਾਈ ਟੀਮ ਸ੍ਰੀ ਕਵਲਜੀਤ ਸਿੰਘ, ਅਸ਼ਵਾਨੀ ਪੂਰੀ, ਭੁਪਿੰਦਰ ਜਿੰਦਲ, ਗੁਰਮੀਤ ਕੌਰ ਧਾਲੀਵਾਲ ਉਚੇਚੇ ਤੌਰ ਤੇ ਹਾਜ਼ਰ ਸਨ। ਸਿਖਲਾਈ ਕੋਰਸ ਦੇ ਕੋਆਰਡੀਨੇਟਰ ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਸੈਸ਼ਨ 2022-23 ਵਿੱਚ ਸਿਖਲਾਈ ਲੈਣ ਵਾਲੇ 44 ਵਿਦਿਆਰਥੀਆਂ ਨੂੰ ਸਟਾਰ ਸਰਟੀਫਿਕੇਟ ਅਤੇ 36 ਵਿਦਿਆਰਥੀਆਂ ਨੂੰ ਸ਼ਮੂਲੀਅਤ ਸਰਟੀਫਿਕੇਟ ਤਕਸੀਮ ਕੀਤੇ ਗਏ। ਕਮਰਸ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਪ੍ਰੋ. ਲਵਨੀਨ ਵਰਮਾ ਨੇ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ ਮੀਨਾ ਕੁਮਾਰੀ, ਪ੍ਰੋ. ਹਰਜੀਤ ਸਿੰਘ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ ਤੋਂ ਇਲਾਵਾ ਸਟਾਫ ਮੈਂਬਰ ਵੀ ਹਾਜ਼ਰ ਸਨ।

Image from related Gallery Visit Event Gallery

Distribution Of Certificates To Cpbfi Students

Click View Album