Jun142023

List All Events

At Government College Ropar, a new venture of fine arts students established 'Creative Hackers Club'
ਸਰਕਾਰੀ ਕਾਲਜ ਰੋਪੜ ਵਿਖੇ ਫਾਈਨ ਆਰਟਸ ਨਾਲ ਜੁੜੇ ਵਿਦਿਆਰਥੀਆਂ ਦਾ ਨਵੇਕਲਾ ਉਦਮ

ਮਿਤੀ 14-06-2023, ਰੂਪਨਗਰ, ਸਰਕਾਰੀ ਕਾਲਜ ਰੋਪੜ ਦੇ ਫਾਈਨ ਆਰਟਸ ਨਾਲ ਜੁੜੇ ਵਿਦਿਆਰਥੀਆਂ ਨੇ ‘ਕ੍ਰਿਏਟਿਵ ਹੈਕਰਸ ਕਲੱਬ’ ਸਥਾਪਤ ਕੀਤਾ ਹੈ ਜਿਸ ਦਾ ਉਦੇਸ਼ ਵਿਦਿਆਰਥੀਆਂ ਦੀ ਅੰਦਰੂਨੀ ਕਲਾ ਨੂੰ ਵਿਕਸਿਤ ਕਰਨਾ ਹੈ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਕਲੱਬ ਦੇ ਸਲਾਹਕਾਰ ਪ੍ਰੋ. ਅਰਵਿੰਦਰ ਕੌਰ ਅਤੇ ਮੈਂਬਰਾਂ ਵੱਲਂਰ ਇਸ ਸ਼ੁਰੂਆਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਦਿਆਰਥੀਆਂ ਦੀਆਂ ਕੋਮਲ ਕਲਾਵਾਂ ਨੂੰ ਉਜਾਗਰ ਕਰਨ ਲਈ ਇਹ ਅਹਿਮ ਮੰਚ ਹੋਵੇਗਾ। ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਇਸ ਤਹਿਤ ਕਲੱਬ ਮੈਂਬਰ ਵਿਦਿਆਰਥੀ ਸੁਮੇਧਾ ਕਾਰਟੂਨਿੰਗ ਲਈ, ਵਿਜੈ ਕੁਮਾਰ ਕਲੇਅ ਮਾਡਲਿੰਗ, ਰੁਮਾਨੀ ਸ਼ਰਮਾ ਸਕੈਚਿੰਗ, ਜਸਪਾਲ ਸਿੰਘ ਪੇਂਟਿੰਗ, ਅਰਸ਼ਦੀਪ ਕੌਰ ਬੇਸਟ ਆਊਟ ਆੱਫ ਵੇਸਟ, ਗੁਰਪ੍ਰੀਤ ਕੌਰ ਕੋਲਾਜ ਮੇਕਿੰਗ, ਰੂਬੀ ਰੰਗੋਲੀ ਸਬੰਧੀ ਸਿਖਲਾਈ ਦੇਣਗੇ। ਇਸ ਕਲੱਬ ਵੱਲੋਂ ਮਿਤੀ 19-06-2023 ਤੋਂ 25-06-2023 ਤੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਫਾਈਨ ਆਰਟਸ (ਕੋਮਲ ਕਲਾਵਾਂ) ਵਿੱਚ ਰੁਚੀ ਰੱਖਣ ਵਾਲੇ ਕਿਸੇ ਵੀ ਸੰਸਥਾ ਦੇ ਵਿਦਿਆਰਥੀ ਕਾਲਜ ਦੇ ਹੋਮ ਸਾਇੰਸ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਫੋਟੋ : ਕ੍ਰਿਏਟਿਵ ਹੈਕਰਸ ਕਲੱਬ ਦੇ ਵਿਦਿਆਰਥੀ ਕਾਲਜ ਪ੍ਰਿੰਸੀਪਲ ਅਤੇ ਪ੍ਰਬੰਧਕਾ ਨਾਲ

Image from related Gallery Visit Event Gallery

Creative Hackers Club

Click View Album