Sep282022

List All Events

A traditional food competition was held under Poshan month




ਪੋਸ਼ਣ ਮਹੀਨਾ ਦੇ ਤਹਿਤ ਰਵਾਇਤੀ ਖਾਣੇ ਦਾ ਮੁਕਾਬਲਾ ਕਰਵਾਇਆ

ਰੂਪਨਗਰ, ਮਿਤੀ 28-09-2022, ਭਾਰਤ ਸਰਕਾਰ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰਾਲਾ ਦੇ ਆਦੇਸ਼ਾ ਅਤੇ ਪ੍ਰੋਗਰਾਮ ਕੋਆਰਡੀਨੇਟਰ, ਕੌਮੀ ਸੇਵਾ ਯੋਜਨਾ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਰਕਾਰੀ ਕਾਲਜ ਰੂਪਨਗਰ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਹੋਮ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਅਰਵਿੰਦਰ ਕੌਰ ਦੀ ਅਗਵਾਈ ਹੇਠ ਪੋਸ਼ਣ ਮਹੀਨਾ ਤਹਿਤ ਰਵਾਇਤੀ ਖਾਣੇ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਦੇਸ਼ ਦੇ ਰਵਾਇਤੀ ਖਾਣੇ ਜਿਵੇਂ ਮੱਕੀ ਦੀ ਰੋਟੀ ਸਰੋਂ ਦਾ ਸਾਗ, ਚੂਰੀ, ਕੜੀ ਚਾਵਨ, ਦਾਲ ਵਾਟੀ, ਚੂਰਮਾ, ਲਿੱਟੀ ਚੋਖਾ, ਇਡਲੀ ਡੋਸਾ ਆਦਿ ਖਾਣੇ ਪਰੋਸੇ ਗਏ। ਇਸ ਮੁਕਾਬਲੇ ਵਿੱਚ ਬੀ.ਏ. ਭਾਗ ਤੀਜਾ ਦੇ 55 ਵਿਦਿਆਰਥੀਆਂ ਨੇ ਭਾਰਤ ਦੇ ਅਲੱਗ – ਅਲੱਗ ਰਾਜਾਂ ਦੇ ਰਵਾਇਤੀ ਖਾਣੇ ਦੀ ਪ੍ਰਦਰਸ਼ਨੀ ਲਗਾਈ। ਪ੍ਰੋ. ਨਵਨੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਖਾਣੇ ਵਿੱਚ ਖੁਰਾਕੀ ਤੱਤ, ਪੇਸ਼ਕਾਰੀ ਅਤੇ ਸਵਾਦ ਦੇ ਆਧਾਰ ਤੇ ਜੱਜਮੈਂਟ ਕੀਤੀ ਗਈ। ਜੱਜਮੈਂਟ ਦੀ ਭੂਮਿਕਾ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਡਾ. ਸੁਖਜਿੰਦਰ ਕੌਰ ਅਤੇ ਪ੍ਰੋ. ਮੀਨਾ ਕੁਮਾਰੀ ਨੇ ਨਿਭਾਈ। ਇਸ ਮੌਕੇ ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਨਵੀਂ ਫੂਡ ਲੈਬ ਦਾ ਉਦਘਾਟਨ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਖਾਣੇ ਦੀ ਸ਼ਲਾਘਾ ਕੀਤੀ। ਇਸ ਮੁਕਾਬਲੇ ਨੂੰ ਸਫਲ ਬਣਾਉਣ ਲਈ ਲੈਬ ਸਹਾਇਕ ਸ਼੍ਰੀ ਜੋਧ ਸਿੰਘ, ਸ਼੍ਰੀਮਤੀ ਨੀਲਮ ਸਫਾਈ ਸੇਵਕ ਸੁਖਵਿੰਦਰ ਸਿੰਘ ਅਤੇ ਵੀਰਪਾਲ ਨੇ ਅਹਿਮ ਸਹਿਯੋਗ ਦਿੱਤਾ।