Oct112023

List All Events

Regional Youth and Folk Fair Ropar-Fatehgarh Sahib Zone
ਖੇਤਰੀ ਯੁਵਕ ਅਤੇ ਲੋਕ ਮੇਲਾ ਰੋਪੜ – ਫਤਹਿਗੜ੍ਹ ਸਾਹਿਬ ਜ਼ੋਨ

ਖੇਤਰੀ ਯੁਵਕ ਅਤੇ ਲੋਕ ਮੇਲਾ ਰੋਪੜ – ਫਤਹਿਗੜ੍ਹ ਸਾਹਿਬ ਜ਼ੋਨ ਫੋਕ ਆਰਕੈਸਟਰਾ ਵਿੱਚ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਅਤੇ ਇਕਾਂਗੀ ਨਾਟਕ ਵਿੱਚ ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਕੀਤਾ ਪਹਿਲਾ ਸਥਾਨ ਹਾਸਲ

ਮਿਤੀ 11-10-2023 ਰੂਪਨਗਰ, ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਚੱਲ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੋਪੜ – ਫਤਹਿਗੜ੍ਹ ਸਾਹਿਬ ਖੇਤਰ ਦਾ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਤੀਸਰੇ ਦਿਨ ਵਿਦਿਆਰਥੀਆਂ ਨੇ ਵੱਖ-ਵੱਖ ਆਈਟਮਾਂ ਵਿੱਚ ਖੂਬਸੂਰਤ ਪੇਸ਼ਕਾਰੀਆਂ ਕੀਤੀਆਂ। ਯੁਵਕ ਮੇਲੇ ਵਿੱਚ ਸ. ਤੇਜਪਾਲ ਸਿੰਘ, ਚੀਫ ਇੰਜੀਨੀਅਰ (ਰਿਟਾ.), ਪੰਚਾਇਤੀ ਰਾਜ, ਪੰਜਾਬ ਮੁੱਖ ਮਹਿਮਾਨ ਅਤੇ ਇੰਜ. ਦਵਿੰਦਰ ਕੁਮਾਰ ਮੱਲ, ਐਕਸੀਅਨ, ਪੀ.ਡਬਲਯੂ.ਡੀ., ਰੂਪਨਗਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਰੋਹ ਦੀ ਪ੍ਰਧਾਨਗੀ ਸੀਨੀਅਰ ਐਡਵੋਕੇਟ ਚੇਤਨ ਅਗਰਵਾਲ ਨੇ ਕੀਤੀ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਕਿਹਾ। ਇਸ ਮੌਕੇ ਡਾ. ਗਗਨਦੀਪ ਥਾਪਾ, ਇੰਚਾਰਜ, ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਵੱਲੋਂ ਯੁਵਕ ਮੇਲੇ ਦੇ ਸੰਚਾਲਨ ਲਈ ਮਿਲੇ ਸਹਿਯੋਗ ਦੀ ਸ਼ਲਾਘਾ ਕੀਤੀ। ਯੁਵਕ ਭਲਾਈ ਵਿਭਾਗ ਦੇ ਤਕਨੀਕੀ ਸਹਾਇਕ ਡਾ. ਹਰਿੰਦਰ ਹੁੰਦਲ ਅਤੇ ਗੁਰਦੇਵ ਸਿੰਘ ਨੇ ਵੱਖ-ਵੱਖ ਸਟੇਜਾਂ ਦੀ ਸੁਚੱਜੇ ਢੰਗ ਨਾਲ ਅਗਵਾਈ ਕੀਤੀ।

ਕਾਲਜ ਦੇ ਕਲਚਰਲ ਕੋਆਰਡੀਨੇਟਰ ਡਾ. ਹਰਜੱਸ ਕੌਰ ਨੇ ਦੱਸਿਆ ਕਿ ਇਕਾਂਗੀ ਨਾਟਕ ਵਿੱਚ ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਪਹਿਲਾ, ਸਹੀਦ ਮੇਜਰ ਹਰਮਿੰਦਰਪਾਲ ਸਿੰਘ, ਸਰਕਾਰੀ ਕਾਲਜ, ਮੋਹਾਲੀ ਨੇ ਦੂਜਾ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਨੇ ਤੀਜਾ, ਮਿਮਿਕਰੀ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਨੇ ਪਹਿਲਾ, ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਦੂਜਾ, ਸਹੀਦ ਮੇਜਰ ਹਰਮਿੰਦਰਪਾਲ ਸਿੰਘ, ਸਰਕਾਰੀ ਕਾਲਜ, ਮੋਹਾਲੀ ਨੇ ਤੀਜਾ, ਲੋਕ ਗੀਤ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਨੇ ਪਹਿਲਾ, ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਦੂਜਾ, ਸਰਕਾਰੀ ਕਾਲਜ ਡੇਰਾਬਸੀ ਨੇ ਤੀਜਾ, ਲੋਕ ਸਾਜ਼ ਵਿੱਚ ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਪਹਿਲਾ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਨੇ ਦੂਜਾ, ਸਹੀਦ ਮੇਜਰ ਹਰਮਿੰਦਰਪਾਲ ਸਿੰਘ, ਸਰਕਾਰੀ ਕਾਲਜ, ਮੋਹਾਲੀ ਨੇ ਤੀਜਾ, ਫੋਕ ਆਰਕੈਸਟਰਾ ਵਿੱਚ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਨੇ ਪਹਿਲਾ, ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਦੂਜਾ, ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਨੇ ਤੀਜਾ, ਵਾਦ-ਵਿਵਾਦ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਨੇ ਪਹਿਲਾ, ਸਰਕਾਰੀ ਕਾਲਜ ਰੋਪੜ ਨੇ ਦੂਜਾ, ਸਹੀਦ ਮੇਜਰ ਹਰਮਿੰਦਰਪਾਲ ਸਿੰਘ, ਸਰਕਾਰੀ ਕਾਲਜ, ਮੋਹਾਲੀ ਨੇ ਤੀਜਾ, ਭਾਸ਼ਣ ਕਲਾ ਵਿੱਚ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਨੇ ਪਹਿਲਾ, ਸਰਕਾਰੀ ਸ਼ਿਵਾਲਿਕ ਕਾਲਜ, ਨਯਾਂ ਨੰਗਲ ਨੇ ਦੂਜਾ, ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਨੇ ਤੀਜਾ, ਕਾਵਿ ਉਚਾਰਣ ਵਿੱਚ ਸਰਕਾਰੀ ਕਾਲਜ, ਡੇਰਾਬਸੀ ਨੇ ਪਹਿਲਾ, ਸਰਕਾਰੀ ਕਾਲਜ ਰੋਪੜ ਨੇ ਦੂਜਾ, ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਨੇ ਤੀਜੇ ਸਥਾਨ ਹਾਸਲ ਕੀਤਾ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਨਤਾਸ਼ਾ ਕਾਲੜਾ, ਪ੍ਰੋ. ਹਰਦੀਪ ਕੌਰ, ਪ੍ਰੋ. ਲਵਲੀਨ ਵਰਮਾ, ਪ੍ਰੋ. ਮਨਦੀਪ ਕੌਰ, ਪ੍ਰੋ. ਨਵਜੋਤ ਕੌਰ ਨੇ ਕੀਤਾ।

Image from related Gallery Visit Event Gallery

Regional Youth And Folk Fair Ropar-fatehgarh Sahib Zone

Click View Album